ਜਲੰਧਰ  :ਜਲੰਧਰ ਦੇ ਭਗਤ ਸਿੰਘ ਕਲੋਨੀ ਦੇ ਫਲਾਈਓਵਰ ਦੇ ਨੀਚੇ ਰੇਲਵੇ ਟਰੈਕਾਂ ਤੇ ਇਕ ਵਿਅਕਤੀ ਦੀ ਰੇਲ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਮੌਕੇ ਤੇ ਹੀ ਜੀਆਰਪੀ ਪੁਲਿਸ ਅਤੇ ਥਾਣਾ ਇੱਕ ਦੀ ਪੁਲਸ ਕਰਮਚਾਰੀ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਸਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਥਾਣੇ ਦੇ ਕਰਮਚਾਰੀ ਵੱਲੋਂ ਦੱਸਿਆ ਗਿਆ ਹੈ ਕਿ ਫਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ ਅਤੇ ਇਸ ਪਾਸੇ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਵਿਅਕਤੀ ਪੈਂਹਠ ਸਾਲ ਦੇ ਕਰੀਬ ਦਾ ਲੱਗ ਰਿਹਾ ਹੈ ਅਤੇ ਇਹ ਸਰਦਾਰ ਹੈ ਅਤੇ ਇਹ ਨਹੀਂ ਪਤਾ ਲੱਗਿਆ ਹੈ ਕਿ ਇਸ ਵਿਅਕਤੀ ਵਲੋਂ ਟਰੇਨ ਦੇ ਹੇਠਾਂ ਆ ਕੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਇਕ ਹਾਦਸਾ ਹੈ।
ਫਿਲਹਾਲ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਭਿਜਵਾ ਦਿੱਤਾ ਗਿਆ ਹੈ