ਜਲੰਧਰ :ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਡ ਇੰਡਸਟ੍ਰੀਅਲ ਟਰੇਨਿੰਗ ਵਿਭਾਗ
ਚੰਡੀਗੜ੍ਹ ਵਲੋਂ ਪੰਜਾਬ ਦੇ ਸਮੂਹ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ
ਰਜਿਸਟ੍ਰੇਸ਼ਨ 21 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਦਸੱਵੀ ਪਾਸ, +1 ਪਾਸ ਜਾਂ 10+2 ਪਾਸ
ਵਿਦਿਆਰਥੀ ਇਸ ਲਈ ਅਪਲਾਈ ਕਰ ਸਕਦੇ ਹਨ। ਜੇ 10+2 ਮੈਡੀਕਲ ਜਾਂ ਨਾਨ ਮੈਡੀਕਲ ਹੈ ਤਾ ਉਹ
ਲੀਟ ਐਂਟਰੀ ਰਾਹੀ ਦੂਜੇ ਸਾਲ ਵਾਸਤੇ ਸਿੱਧਾ ਹੀ ਅਪਲਾਈ ਕਰ ਸਕਦੇ ਹਨ।ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਦੱਸਿਆ ਕਿ ਰਜਿਸਟਰੇਸ਼ਨ ਵਾਸਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਵਿਸ਼ੇਸ਼
ਸੈਂਟਰ ਸਥਾਪਿਤ ਕੀਤਾ ਹੈ, ਜਿਥੇ ਆ ਕੇ ਵਿਦਿਆਰਥੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਰਜਿਸਟਰੇਸ਼ਨ
ਹੋਣ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਯੋਗਤਾ ਸਬੰਧੀ ਡਾਕੂਮੈਂਟ ਅਪਲੋਡ ਕਰਨ
ਵਾਸਤੇ ਕਿਹਾ ਜਾਵੇਗਾ ਜਿਸ ਉਪਰੰਤ ਮੈਰਿਟ ਬਣੇਗੀ ਤੇ ਵਿਦਿਆਰਥੀਆਂ ਨੂੰ ਆਪਣੇ
ਮਨਪਸੰਦ ਕਾਲਜ ਤੇ ਮਨਪਸੰਦ ਕੋਰਸ ਵਿੱਚ ਮੈਰਿਟ ਦੇ ਹਿਸਾਬ ਨਾਲ ਐਡਮਿਸ਼ਨ ਪ੍ਰਾਪਤੀ
ਹੋਵੇਗੀ। ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਕੰਪਨੀਆਂ
ਵੱਲੋਂ ਵੱਧ ਤੋਂ ਵੱਧ ਡਿਪਲੋਮਾ ਪਾਸ ਵਿਦਿਆਰਥੀਆਂ ਨੂੰ ਨੋਕਰੀਆਂ ਦਿੱਤੀ ਜਾ ਰਹੀਆਂ
ਹਨ, ਜਿਸ ਕਰਕੇ ਵੀ ਵਿਦਿਆਰਥੀਆਂ ਵਿੱਚ ਡਿਪਲੋਮੇ ਵਿੱਚ ਐਡਮਿਸ਼ਨ ਲੈਣ ਲਈ ਰੁਝਾਨ ਵੱਧਿਆ
ਹੈ।