ਫਗਵਾੜਾ 3 ਸਤੰਬਰ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੋਆਬੇ ਦਾ ਮਸ਼ਹੂਰ 21ਵਾਂ ਸਲਾਨਾ ਮਹਾਂ ਕੁਸ਼ਤੀ ਦੰਗਲ ਗੁੱਗਾ ਜਾਹਰ ਪੀਰ ਦੰਗਲ ਕਮੇਟੀ ਵਲੋਂ ਐਨ.ਆਰ.ਆਈ ਵੀਰਾਂ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਉਂਡ ਵਿਖੇ ਕਰਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਮਾਸਟਰ ਹਰਬੰਸ ਅਤੇ ਪਹਿਲਵਾਨ ਹਰਮੇਸ਼ ਲਾਲ ਵਿਰਕ ਨੇ ਦੱਸਿਆ ਕਿ ਦੰਗਲ ਵਿਚ ਅੰਤਰਰਾਸ਼ਟਰੀ ਪੱਧਰ ਦੇ ਸੈਂਕੜੇ ਪਹਿਲਵਾਨ ਜੋਰ ਅਜਮਾਇਸ਼ ਕਰਨਗੇ। ਪਟਕੇ ਦੀ ਪਹਿਲੀ ਕੁਸ਼ਤੀ ਪਿ੍ਰਤਪਾਲ ਫਗਵਾੜਾ ਅਤੇ ਰੋਜੀ ਆਰ.ਸੀ.ਐਫ. ਅਤੇ ਪਟਕੇ ਦੀ ਦੂਸਰੀ ਕੁਸ਼ਤੀ ਨਵਨੀਤ ਖੰਨਾ ਤੇ ਜੱਸਾ ਬਾਹੜੋਵਾਲ ਵਿਚਕਾਰ ਹੋਵੇਗੀ। ਉਹਨਾਂ ਦੱਸਿਆ ਕਿ ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ ਇਕ ਲੱਖ ਗਿਆਰਾਂ ਹਜਾਰ ਇਕ ਸੋ ਗਿਆਰਾਂ ਅਤੇ ਉਪ ਜੇਤੂ ਪਹਿਲਵਾਨਾਂ ਨੂੰ 81 ਹਜਾਰ 111 ਰੁਪਏ ਨਗਦ ਇਨਾਮ ਨਾਲ ਨਵਾਜਿਆ ਜਾਵੇਗਾ। ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਸਤਨਾਮ ਦਾਸ ਗੱਜਰ ਮਹਿਦੂਦ ਵਾਲੇ, ਸੰਤ ਬਾਬਾ ਜਸਪਾਲ ਜੀ ਡੇਰਾ ਬਾਬਾ ਬ੍ਰਹਮ ਦਾਸ ਫਿਲੌਰ ਅਤੇ ਸਾਂਈ ਪੱਪਲ ਸ਼ਾਹ ਭਰੋਮਜਾਰੇ ਵਾਲੇ ਵਿਸ਼ੇਸ਼ ਤੌਰ ਤੇ ਮੋਜੂਦ ਰਹਿਣਗੇ। ਕੁਸ਼ਤੀਆਂ ਸਿਰਫ ਸੱਦੇ ਗਏ ਅਖਾੜਿਆਂ ਦਰਮਿਆਨ ਹੀ ਹੋਣਗੀਆਂ। ਲੜਕੀਆਂ ਤੇ ਬੱਚਿਆਂ ਦੀਆਂ ਕੁਸ਼ਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ। ਉਹਨਾਂ ਦੱਸਿਆ ਕਿ ਮਹਿਲਾਵਾਂ ਦੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਕਿਹਾ ਕਿ ਸਮੂਹ ਕੁਸ਼ਤੀ ਪ੍ਰੇਮੀਆਂ ਵੱਧ ਤੋਂ ਵੱਧ ਗਿਣਤੀ ‘ਚ ਪਹੁੰਚ ਕੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਕਰਨ। ਇਸ ਮੌਕੇ ਸਤਪਾਲ ਵਿਰਕ, ਸਰਬਜੀਤ ਵਿਰਕ ਇਟਲੀ, ਹਰਮੇਸ਼ ਕੁਮਾਰ, ਸੁਖਵਿੰਦਰ ਕੁਮਾਰ, ਮਲਕੀਤ ਇਟਲੀ, ਤਜਿੰਦਰ ਇਟਲੀ, ਸੰਤੋਖ ਲਾਲ, ਅਸ਼ੋਕ ਸੰਧੂ, ਜਿੰਦਰ ਵਿਰਕ, ਲਵਜੀਤ ਇਟਲੀ, ਹਰਬੰਸ ਲਾਲ, ਲਾਲੀ ਵਿਰਕ, ਹੈੱਪੀ ਚੰਬਾ, ਐਡਵੋਕੇਟ ਸੰਜੀਵ ਵਿਰਕ, ਹਰਦੀਪ ਕੁਮਾਰ, ਦੀਪੂ ਯੂ.ਐਸ.ਏ., ਬਿੱਲਾ ਸਪੇਨ, ਰਾਣਾ ਭੰਡਾਲਾ ਯੂ.ਐਸ.ਏ., ਰਣਜੀਤ ਸਿੰਘ ਰਾਜਾ ਯੂ.ਕੇ., ਰਾਜਾ ਅਤੇ ਪਰਮਜੀਤ ਆਦਿ ਹਾਜਰ ਸਨ।