ਜਲੰਧਰ (ਨਿਤਿਨ) :ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਨੈਸ਼ਨਲ ਕੈਡਿਟ ਕੋਰ (ਆਰਮੀ ਵਿੰਗ) ਵੱਲੋਂ ਜੀ-20 ’ਤੇ ਡੀਬੇਟ ਅਤੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਨਲ ਪ੍ਰਵੀਨ ਕਬਤਿਥਾਲ, ਕਮਾਂਡਿੰਗ ਅਫਸਰ, 2 ਪੰਜਾਬ ਟਾਲੀਅਨ ਐਨ.ਸੀ.ਸੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਕਮਾਂਡਿੰਗ ਅਫ਼ਸਰ ਦਾ ਸਵਾਗਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕਰਨਲ ਪਰਵੀਨ ਕਬਠਿਆਲ ਨੇ ਕਿਹਾ ਕਿ ਸਾਫਟ ਸਕਿੱਲ ਵਿਦਿਅਕ ਪਾਠਕ੍ਰਮ ਦਾ ਅਹਿਮ ਹਿੱਸਾ ਹਨ ਅਤੇ ਡੀਬੇਟ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਵਿਚਾਰਾਂ ਦੀ ਤਰਕਪੂਰਨ ਪੇਸ਼ਕਾਰੀ ਦੀ ਭਾਵਨਾ ਪੈਦਾ ਕਰਦੇ ਹਨ। ਭਾਰਤ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਅਜਿਹੇ ਵੱਡੇ ਸਮਾਗਮ ਵਿੱਚ ਹਿੱਸਾ ਲੈਣਾ ਅਤੇ ਇਸ ਬਾਰੇ ਬੋਲਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਵਿਦਿਆਰਥੀਆਂ ਨਾਲ ਗੱਲ ਕਰਦਿਆਂ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਕੈਡਿਟ ਜੀਵਨ ਵਿੱਚ ਐਨ.ਸੀ.ਸੀ. ਸਿਖਲਾਈ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੈਡਿਟਾਂ ਨੇ ਸੰਸਥਾ ਵਿੱਚ ਤਿੰਨ ਸਾਲ ਸੇਵਾ ਕਰਦੇ ਹੋਏ ਸਖ਼ਤ ਸਿਖਲਾਈ ਪ੍ਰਾਪਤ ਕੀਤੀ ਹੈ। ਮੁਕਾਬਲੇ ਵਿੱਚ ਐਨ.ਸੀ.ਸੀ. ਕੈਡਿਟਾਂ ਦੀਆਂ ਬਣੀਆਂ 5 ਟੀਮਾਂ ਨੇ ਭਾਗ ਲਿਆ। ਕੈਡਿਟ ਆਸਥਾ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ। ਬਹਿਸ ਵਿੱਚ ਸੀਨੀਅਰ ਅੰਡਰ ਅਫ਼ਸਰ ਜਸਪ੍ਰੀਤ ਸਿੰਘ, ਕੈਡਿਟਸ ਅੰਜਲੀ, ਰਵਿੰਦਰ ਸਿੰਘ, ਅਰਦੀਪ ਕੌਰ, ਮੋਹਨ ਠਾਕੁਰ, ਸਿਮਰਨ, ਭਾਨੂ ਕੋਹਲੀ, ਦੂਸ਼ਾਂਤ ਬਾਵਾ, ਸਾਹਿਲ ਮਹਿਤਾ, ਪਿੰਕੂ ਕਸ਼ਯਪ, ਅਨਿਕੇਤ ਰਾਏ, ਮਨਪ੍ਰੀਤ ਕੌਰ, ਰੁਪਾਲੀ ਸਾਹੂ, ਗੁੜੀਆ ਵਰਮਾ ਨੇ ਭਾਗ ਲਿਆ। ਇਸ ਮੌਕੇ ਕਾਲਜ ਦੇ ਰਜਿਸਟਰਾਰ ਪ੍ਰੋ. ਮਨਪ੍ਰੀਤ ਕੌਰ, ਡਾ. ਸੁਮਨ ਚੋਪੜਾ, ਡਾ. ਅਮਨਦੀਪ ਕੌਰ, ਏ.ਐਨ.ਓ ਡਾ. ਕਰਨਬੀਰ ਸਿੰਘ ਹਾਜ਼ਰ ਸਨ।