ਫਗਵਾੜਾ 24 ਮਈ (ਸ਼ਿਵ ਕੋੜਾ) ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਦੇ ਸੇਵਕ ਬਾਬਾ ਅਵਧੁਤ ਸਾਹਿਬ ਜੀ ਦੇ ਸੇਵਕ ਤਪੱਸਵੀ ਸੰਤ ਸੁਖਦੇਵ ਮਹਾਰਾਜ ਧੰਨ ਧੰਨ ਬਾਬਾ ਸਹਿਬ ਦਿਆਲ ਜੀ ਦੇ ਪਰਿਵਾਰ ਵਿਚੋਂ ਤਪੱਸਵੀ ਬੀਬੀ ਅਮਰਜੀਤ ਕੌਰ ਜੀ ਅੰਗੀਠਾ ਸਾਹਿਬ ਦੀ 16ਵੀਂ ਬਰਸੀ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸੇਵਾਦਾਰ ਭਾਈ ਗੁਰਦਿਆਲ ਸਿੰਘ ਖਲਵਾੜਾ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਵਿਖੇ 26, 27 ਤੇ 28 ਮਈ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। 26 ਮਈ ਨੂੰ ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਦੂਸਰੇ ਦਿਨ 27 ਮਈ ਸ਼ਾਮ ਨੂੰ ਮਹਿੰਦੀ ਦੀ ਰਸਮ ਉਪਰੰਤ ਰਾਤ ਨੂੰ ਪਾਲੀ ਭਾਗ ਸਿੰਘ ਪੁਰੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਤੀਸਰੇ ਅਤੇ ਆਖਰੀ ਦਿਨ ਐਤਵਾਰ ਨੂੰ ਧਾਰਮਿਕ ਸਟੇਜ ਸਜਾਈ ਜਾਵੇਗੀ। ਜਿਸ ਵਿਚ ਗਾਇਕ ਜੋੜੀ ਰਵੀਨਾ ਮਾਨ-ਸੰਗੀਤਾ ਮਾਨ, ਸ਼ਿਵਮ ਮਾਨ, ਲੱਖਾ ਭਰੋ ਮਜਾਰਾ, ਮੁਖਤਿਆਰ ਝਮਟ, ਹੈੱਪੀ ਮੰਨਣਹਾਨਾ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਸੇਵਾ ਭਿੰਦਰ ਬ੍ਰਹਮਪੁਰੀ ਵਲੋਂ ਨਿਭਾਈ ਜਾਵੇਗੀ। ਸੇਵਾਦਾਰ ਬਾਬਾ ਗੁਰਦਿਆਲ ਸਿੰਘ ਨੇ ਸਮੂਹ ਸੰਗਤ ਨੂੰ ਇਸ ਸਲਾਨਾ ਜੋੜ ਮੇਲੇ ਵਿਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਅਤੇ ਦੱਸਿਆ ਕਿ ਜੋੜ ਮੇਲੇ ਦੌਰਾਨ ਚਾਹ ਪਕੌੜੇ, ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਇਸ ਮੌਕੇ ਪਿੰਡ ਦੇ ਪਤਵੰਤੇ ਅਤੇ ਸੇਵਾਦਾਰ ਹਾਜਰ ਸਨ।