ਫਗਵਾੜਾ 24 ਮਈ (ਸ਼ਿਵ ਕੋੜਾ) :ਦਰਬਾਰ ਬਾਬਾ ਬੁੱਢਣ ਸ਼ਾਹ ਜੀ ਦਾ ਸਲਾਨਾ ਦੋ ਰੋਜਾ ਜੋੜ ਮੇਲਾ ਹੁਸ਼ਿਆਰਪੁਰ ਰੋਡ ਬਾਈਪਾਸ ਨੇੜੇ ਹਾਜੀਪੁਰ ਵਿਖੇ ਸੇਵਾਦਾਰ ਪਰਦੀਪ ਮੁਹੰਮਦ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਦੁਪਿਹਰ ਨੂੰ ਚਰਾਗ਼ ਰੁਸ਼ਨਾਏ ਗਏ। ਉਪਰੰਤ ਝੰਡੇ ਦੀ ਰਸਮ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਸ਼ਾਮ ਨੂੰ ਇਸ਼ੂ ਨੱਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਦੂਸਰੇ ਦਿਨ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਕੱਵਾਲ ਕੁਲਦੀਪ ਰੁਹਾਨੀ ਭੁੱਲਾਰਾਈ ਨੇ ਸੂਫੀਆਨਾ ਕਲਾਮ ਪੇਸ਼ ਕੀਤੇ ਜਦਕਿ ਕੇ.ਐਸ. ਸੰਧੂ ਮਿਊਜੀਕਲ ਗਰੁੱਪ ਤੇ ਸੁਨੀਤਾ ਬਸਰਾ ਆਦਿ ਗਾਇਕ ਕਲਾਕਾਰਾਂ ਨੇ ਭਰਪੂਰ ਹਾਜਰੀ ਲਗਵਾਈ। ਫਿਰ ਵਾਰੀ ਆਈ ਇੰਟਰਨੈਸ਼ਨਲ ਗਾਇਕ ਦੁਰਗਾ ਰੰਗੀਲਾ ਦੀ, ਜਿਸਨੇ ਆਪਣੇ ਇਕ ਤੋਂ ਬਾਅਦ ਇੱਕ ਪ੍ਰਸਿੱਧ ਗੀਤਾਂ ਦੀ ਝੜੀ ਲਗਾ ਕੇ ਮੇਲਾ ਲੁੱਟਿਆ। ਮੁੱਖ ਸੇਵਾਦਾਰ ਸਾਂਈ ਪਰਦੀਪ ਮੁਹੰਮਦ ਨੇ ਸਮੂਹ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਬਾਬ ਬੁੱਢਣ ਸ਼ਾਹ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਵੱਖ-ਵੱਖ ਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ਨੇ ਵੀ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਬਾਬਾ ਬੁੱਢਣ ਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਨਰਿੰਦਰ ਸਿੰਘ, ਬਾਬਾ ਬਿੰਦਰ ਸਿੰਘ ਖਾਲਸਾ, ਬਾਬਾ ਦਿਲਬਾਗ ਨਾਥ ਹੰਸ ਤੋਂ ਇਲਾਵਾ ਤਰਲੋਕ ਸਿੰਘ, ਰੇਸ਼ਮ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਚਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਬਬਲੂ, ਗੋਵਿੰਦਾ, ਕੁਲਦੀਪ, ਸੁੱਖਾ, ਭਿੰਦਾ, ਲਵਜੋਤ, ਪ੍ਰਭ, ਸਰਬਜੀਤ, ਅਮਰੀਕ ਰਾਮ ਧਰਮਕੋਟ, ਜਸਵਿੰਦਰ ਸਿੰਘ, ਡਾ. ਬਲਰਾਜ ਚੁੰਬਰ, ਸੋਨੂੰ ਆਦਿ ਹਾਜਰ ਸਨ।