ਫਗਵਾੜਾ 18 ਜੂਨ (ਸ਼ਿਵ ਕੋੜਾ) :ਸੀਨੀਅਰ ਸਿਟੀਜਨ ਕੌਂਸਲ (ਰਜਿ.) ਕੋਰਟ ਕੰਪਲੈਕਸ ਫਗਵਾੜਾ ਵਲੋਂ ਬਜੁਰਗਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਹਨਾਂ ਦੇ ਲਈ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਹੈਲਪ ਲਾਈਨ ਨੰਬਰ 14567 ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਇਕ ਸੈਮੀਨਾਰ ਦਾ ਆਯੋਜਨ ਕੌਂਸਲ ਦੇ ਪ੍ਰਧਾਨ ਰਾਕੇਸ਼ ਗੌੜ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰਿਆਂ ਵਜੋਂ ਐਸ.ਐਮ.ਓ. ਫਗਵਾੜਾ ਸ੍ਰੀ ਲੈਂਬਰ ਰਾਮ ਅਤੇ ਵਿਕਰਮਜੀਤ ਸਿੰਘ ਫੀਲਡ ਰਿਸੋਰਸ ਅਫਸਰ ਸ਼ਾਮਲ ਹੋਏ। ਇਸ ਤੋਂ ਇਲਾਵਾ ਸੀ.ਡੀ.ਪੀ.ਓ. ਵਿਭਾਗ ਤੋਂ ਸੁਪਰਵਾਈਜਰ ਕਰਮਜੀਤ ਕੌਰ ਤੇ ਅਮਰਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਮੌਜੂਦ ਮੈਂਬਰਾਂ ਨੂੰ ਜਰੂਰਤ ਮਹਿਸੂਸ ਹੋਣ ਸਮੇਂ ਹੈਲਪ ਲਾਈਨ ਨੰਬਰ ਦੀ ਵਰਤੋਂ ਅਤੇ ਸੀਨੀਅਰ ਸਿਟੀਜਨਸ ਨੂੰ ਮਿਲਣ ਵਾਲੀਆਂ ਹੋਰ ਸਹੂਲਤਾਂ ਵਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਬਜੁਰਗਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚੁਣੋਤੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਵਢਮੁੱਲੇ ਵਿਚਾਰ ਪੇਸ਼ ਕੀਤੇ ਅਤੇ ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ, ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਤਾਰਾ ਚੰਦ ਚੁੰਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਜਵਾਨ ਔਲਾਦ ਨੂੰ ਆਪਣੇ ਬਜੁਰਗ ਮਾਤਾ-ਪਿਤਾ ਦਾ ਪੂਰਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਭਵਿੱਖ ‘ਚ ਉਹਨਾਂ ਨੇ ਵੀ ਉਸੇ ਦੌਰ ਤੋਂ ਗੁਜਰਨਾ ਹੈ ਤੇ ਜਿਹੋ ਜਿਹਾ ਵਿਵਹਾਰ ਉਹ ਆਪਣੇ ਬਜੁਰਗਾਂ ਨਾਲ ਕਰਨਗੇ ਉਹੀ ਉਹਨਾਂ ਦੇ ਬੱਚੇ ਵੀ ਸਿੱਖਣਗੇ। ਇਸ ਦੌਰਾਨ ਇੰਦਰਜੀਤ ਸਿੰਘ ਵਾਸੂ ਅਤੇ ਸੁਖਦੇਵ ਸਿੰਘ ਗੰਢਵਾਂ ਨੇ ਕਵਿਤਾਵਾਂ ਰਾਹੀਂ ਸਮਾਂ ਬੰਨਿ੍ਹਆ। ਸਟੇਜ ਦੀ ਸੇਵਾ ਰਵਿੰਦਰ ਸਿੰਘ ਚੋਟ ਵਲੋਂ ਬਾਖੂਬੀ ਨਿਭਾਈ ਗਈ। ਅਖੀਰ ‘ਚ ਕੌਂਸਲ ਦੇ ਪ੍ਰਧਾਨ ਰਾਕੇਸ਼ ਗੌੜ ਨੇ ਸਮੂਹ ਪਤਵੰਤਿਆਂ ਅਤੇ ਸਾਥੀਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ: ਹਰਮੇਲ ਸਿੰਘ, ਐਮ.ਐਸ. ਛਤਵਾਲ, ਬ੍ਰਹਮਦੱਤ, ਐਸ.ਪੀ. ਸਲਹੋਤਰਾ, ਰਮੇਸ਼ ਧੀਮਾਨ, ਕੇ.ਕੇ. ਕਾਂਡਾ, ਰਮਨ ਨਹਿਰਾ, ਵੀ.ਕੇ. ਜੈਨ, ਰਵਿੰਦਰ ਪਨੇਸਰ, ਰਜਿੰਦਰ ਸਾਹਨੀ, ਬਲਦੇਵ ਸ਼ਰਮਾ, ਚਮਨ ਲਾਲ ਕੰਡਾ, ਦਰਸ਼ਨ ਲਾਲ, ਐਨ.ਕੇ. ਚੋਪੜਾ, ਐਨ.ਐਸ. ਨੰਦਾ, ਆਰ.ਐਸ. ਸੁਰਖਪੁਰੀਆ, ਜੀ.ਐਸ ਵਧਵਾ ਆਦਿ ਹਾਜਰ ਸਨ।