ਕਪੂਰਥਲਾ :ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿਖੇ ਕੁਲਦੀਪ ਸਿੰਘ ਟਾਂਡੀ ਜੀ, ਜਸਵਿੰਦਰ ਸਿੰਘ ਸੰਧੂ ਜੀ, ਪਰਮਜੀਤ ਸਿੰਘ ਦਿਆਲਪੁਰ ਜੀ, ਪਰਮਜੀਤ ਸਿੰਘ ਜੀ ਅਤੇ ਸੁਖਵੰਤ ਸਿੰਘ ਤੱਖਰ ਜੀ ਦੀ ਅਗਵਾਹੀ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰ ਪੰਜਾਬਯੂਥਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਨੌਜਵਾਨਾਂ ਨੂੰ ਮਿਲਕੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਤੋਂ ਵੱਧ ਲੰਮੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਪੰਜਾਬ, ਪੰਜਾਬੀਅਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲ੍ਹਾ ਲਈ ਵਿਚਾਰ ਸਾਂਝੇ ਕੀਤੇ। ਨੌਜਵਾਨਾਂ ਨੂੰ ਗੁਰੂ ਸਾਹਿਬ ਦੁਆਰਾ ਬਖਸ਼ਿਆ ਸਿਰ ਦਾ ਤਾਜ ‘ਦਸਤਾਰ’ ਸਜਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਨਿਜ਼ਰ ਜੀ ਅਤੇ ਮਨਵੀਰ ਸਿੰਘ ਵਡਾਲਾ ਜੀ (ਸਾਬਕਾ ਯੂਥ ਜਿਲ੍ਹਾ ਪ੍ਰਧਾਨ) ਯੂਥ ਅਕਾਲੀ ਦਲ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।