ਜਲੰਧਰ 6 ਸਤੇਮਬੇਰ (ਨਿਤਿਨ ਕੌੜਾ ) :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਅਲੁਮਨੀ ਅਸੋਸੀਏਸ਼ਨ ਦੇ ਸਹਿਯੋਗ ਨਾਲ 5 ਸਤੰਬਰ
ਨੂੰ ਅਧਿਆਪਕ ਦਿਵਸ ਦੇ ਅਵਸਰ ਤੇ ਪੁਰਾਣੇ ਵਿਦਿਆਰਥੀ ਇੰਜੀ: ਵੀ.ਕੇ. ਕਪੂਰ ਨੂੰ
ਪੀ.ਡਬਲਯੂ ਡੀ. (ਬੀ.ਐਡ.ਆਰ.) ਵਿਭਾਗ ਤੋਂ ਐਕਸੀਅਨ ਵਜੋਂ ਸੇਵਾ ਮੁਕਤ ਹੋਣ ਤੇ ਸਨਮਾਨਿਤ
ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਸੀ.ਐਲ. ਕੋਛੜ ਸਾਬਕਾ ਪ੍ਰਿੰਸੀਪਲ ਅਤੇ ਸਰਪ੍ਰਸਤ, ਸ੍ਰੀ
ਅਜੇ ਗੋਸਵਾਮੀ, ਪ੍ਰਧਾਨ ਅਲੁਮਨੀ ਅਸੋਸੀਏਸ਼ਨ, ਸ੍ਰੀ ਵਾਸਦੇਵ ਸ਼ਰਮਾ, ਸ੍ਰੀ ਰਾਜ ਕੁਮਾਰ
ਚੌਧਰੀ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਮਤੁਲ ਵਰਮਾ, ਸ੍ਰੀ ਅਨਿਲ ਸਹਿਗਲ, ਸ੍ਰੀ ਅਮਰਨਾਥ ਤੇ ਹੋਰ
ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ। ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਅਲੁਮਨੀ
ਸੰਸਥਾ ਵਲੋਂ ਸ੍ਰੀ ਵੀ.ਕੇ.ਕਪੂਰ ਅਤੇ ਉਹਨਾਂ ਦੇ ਪਰਿਵਾਰ ਦਾ ਫੁਲਾਂ ਦੇ ਗੁਲਦਸਤੇ ਨਾਲ
ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਵਾਗਤੀ ਭਾਸ਼ਣ ਵਿੱਚ ਬੋਲਦਿਆ ਕਿਹਾ
ਕਿ ਸ੍ਰੀ ਵੀ.ਕੇ. ਕਪੂਰ ਜੀ ਗੁਣਾਂ ਦੀ ਖਾਨ ਹਨ ਤੇ ੳਹੁਨਾਂ ਨੇ ਇੱਕ ਇੰਜੀਨੀਅਰ ਵਜੋਂ, ਇੱਕ
ਯੁਨਿਅਨ ਲੀਡਰ ਵਜੋਂ ਤੇ ਇੱਕ ਸਮਾਜਿਕ ਐਕਟੀਵਿਸਟ ਵਜੋਂ ਅੱਣਥੱਕ ਸੇਵਾਵਾਂ ਦਿੱਤੀਆਂ ਹਨ, ਜਿਸ
ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇ ਗੁਰੂ ਸ੍ਰੀ ਵਾਸਦੇਵ ਸ਼ਰਮਾ ਨੇ ਉਹਨਾਂ ਦੀ
ਜੱਥੇਬੰਦੀਆਂ ਨੂੰ ਦੇਣ ਬਾਰੇ ਚਾਨਣਾ ਪਾਇਆ। ਸ੍ਰੀ ਰਾਜ ਕੁਮਾਰ ਚੋਧਰੀ ਨੇ ਕਿਹਾ ਕਿ
ਸ੍ਰੀ ਵੀ.ਕੇ ਕਪੂਰ ਨੇ ਮੇਹਰ ਚੰਦ ਪੋਲੀਟੈਕਨਿਕ ਦੀ ਅਲੁਮਨੀ ਲਈ ਬਹੁਤ ਕੰਮ ਕੀਤਾ ਹੈ। ਹੁਣ
ਸੇਵਾ ਮੁਕਤ ਹੋਕੇ ਹੋਰ ਵਧੇਰੇ ਜੋਸ਼ ਨਾਲ ਕਰਨਗੇ। ਸ੍ਰੀ ਸੁਰਿੰਦਰ ਸਿੰਘ ਤੇ ਸ੍ਰੀ ਅੱਜੇ ਦੱਤਾ
ਨੇ ਇਸ ਮੌਕੇ ਗੀਤ ਸੁਣਾਕੇ ਮਹਿਫਿਲ ਨੂੰ ਚਾਰ ਚੰਦ ਲਗਾਏ। ਪ੍ਰਧਾਨ ਸ੍ਰੀ ਅਜੇ ਗੋਸਵਾਮੀ
ਜੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਰਿਟਾਇਰ ਨਾ ਸਮਝਣ ਤੇ ਹੋਰ ਵੱਧ ਚੱੜ ਕੇ ਕਾਲਜ ਤੇ
ਸਮਾਜ ਲਈ ਕੰਮ ਕਰਨ।ਇਸ ਮੌਕੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਲੋਂ ਆਪਣੇ ਹਰਮਨ ਪਿਆਰੇ
ਅਲੁਮਨੀ ਸ੍ਰੀ ਵੀ.ਕੇ.ਕਪੂਰ ਨੂੰ “ਡਿਸਟਿੰਗਉਸ਼ਿਡ” ਯਾਨੀ ‘ਵਿਸ਼ੇਸ਼ ਅਲੁਮਨਸ’ ਦਾ ਖਿਤਾਬ ਦਿੱਤਾ
ਗਿਆ। ਅਲੁਮਨੀ ਅਸੋਸੀਏਸ਼ਨ ਵਲੋਂ ਸ੍ਰੀ ਵੀ.ਕੇ.ਕਪੂਰ ਨੂੰ ਮੁਮੈਟੋ ਦੇ ਕੇ ਸਨਮਾਨਿਤ
ਕੀਤਾ ਗਿਆ। ਸ੍ਰੀ ਵੀ.ਕੇ.ਕਪੂਰ ਨੇ ਭਾਵਕ ਹੁੰਦਿਆ ਹੋਇਆ ਕਿਹਾ ਕਿ ਅੱਜ ਕਾਲਜ ਵਲੋਂ ਇਹ
ਸਨਮਾਨ ਵੇਖ ਕੇ ਉਹ ਗੱਦਗਦ ਹੋ ਗਏ ਹਨ ਤੇ ਹਮੇਸ਼ਾ ਇਸ ਦੇ ਰਿਣੀ ਰਹਿਣਗੇ। ਉਹਨਾਂ ਦੇ
ਪੱਤਰ ਸ੍ਰੀ ਅਨੁਰਾਗ ਕਪੂਰ ਨੇ ਆਪਣੇ ਪਿਤਾ ਨੂੰ ਗੁਰੂ ਦੱਸਿਆ ਤੇ ਇਸ ਮੌਕੇ ਕਾਲਜ ਦੇ
ਅਲੁਮਨੀ ਫੰਡ ਲਈ 11000 ਰੁਪਏ ਭੇਂਟ ਕੀਤੇ।ਸਰਪ੍ਰਸਤ ਸ੍ਰੀ ਸੀ.ਐਲ. ਕੋਛੜ ਨੇ ਭਾਵਪੂਰਨ
ਢੰਗ ਨਾਲ ਕਿਹਾ ਕਿ ਇਸ ਤਰਾਂ ਦੇ ਸਮਾਗਮ ਵਿਰਲੇ ਹੀ ਲੋਕਾਂ ਦੇ ਹਿਸੇ ਆਂਉਦੇ ਹਨ ਤੇ ਸ੍ਰੀ
ਵੀ.ਕੇ.ਕਪੂਰ ਉਹਨਾਂ ਵਿੱਚੋਂ ਇੱਕ ਹਨ।ਉਹਨਾਂ ਕਿਹਾ ਕਿ ਉਹ ਕਾਲਜ ਦੀ ਤਰੱਕੀ ਦੇਖਕੇ ਖੁਸ਼
ਹਨ ਤੇ ਚਿੰਤਾ ਮੁਕਤ ਵੀ ਹਨ ਕਿ ਕਲਾਜ ਦੀ ਬਾਗਡੌਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਸੁਰੱਖਿਅਤ
ਹੱਥ ਵਿੱਚ ਹੈ। ਇਸ ਸਮੁਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਪ੍ਰੀਤ ਕੰਵਲ ਲਈ ਬੜੇ ਹੀ
ਸੁਚਜੇ ਢੰਗ ਨਾਲ ਕੀਤਾ, ਜਿਸ ਦੀ ਬਹੁਤ ਤਾਰੀਫ ਹੋਈ। ਅੰਤ ਵਿੱਚ ਸਾਰੇ ਅਲੁਮਨੀ ਮੈਬਰਾਂ ਵਲੋਂ
ਅਗਲੇ ਸਾਲ 2024 ਵਿੱਚ ਹੋਣ ਵਾਲੀ ਪਲੈਟੀਨਮ ਜੁਬਲੀ ਲਈ ਰੂਪ ਰੇਖਾ ਤਿਆਰ ਕੀਤੀ ਗਈ।ਇਸ
ਸਮਾਗਮ ਯਾਦਗਾਰੀ ਹੋ ਨਿਬੜਿਆ।