ਫਗਵਾੜਾ (ਸ਼ਿਵ ਕੋੜਾ): ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਸ੍ਰੀ ਜਸਪ੍ਰੀਤ ਸਿੰਘ,ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ. ਬਿਸਮਨ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਵੀ ਪਾਰਟੀ ਵੱਲੋਂ ਗੌਂਸਪੁਰ ਕੱਟ ਹਾਈਵੇ ਪਰ ਨਾਕਾਬੰਦੀ ਦੌਰਾਨ ਇੱਕ ਗੱਡੀ ਨੰਬਰੀ PB-08-DB-0797 ਮਾਰਕਾ ਸਵਿਫਟ ਨੂੰ ਰੋਕ ਕੇ ਉਸ ਵਿੱਚ ਬੈਠੇ ਤਿੰਨ ਨੌਜਵਾਨਾਂ ਪਾਸੋਂ ਨਾਮ ਪਤਾ ਪੁੱਛਿਆ ਜਿਹਨਾਂ ਨੇ ਆਪਣੇ ਨਾਮ ਸੁਖਵੰਤ ਸਿੰਘ ਉਰਫ ਸੁੱਖਾ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ, ਰੋਸ਼ਨ ਸਿੰਘ ਹਰਰੇਸ਼ਨ ਨਾਥ ਪੁੱਤਰ ਸੁਖਦੇਵ ਸਿੰਘ ਵਾਸੀ ਵਾਤਾ ਭਾਈ ਥਾਣਾ ਗੋਲਖੁਰਦ ਥਾਣਾ ਬਾਵਲਾ ਜਿਲਾ ਫਿਰੋਜਪੁਰ ਅਤੇ ਅਜੇ ਕੁਮਾਰ ਉਰਫ ਅੱਜੂ ਪੁੱਤਰ ਜੀਤ ਰਾਮ ਵਾਸੀ ਰਾਮਸਰ ਥਾਣਾ ਬਾਵਲਾ ਜਿਲਾ ਫਿਰੋਜਪੁਰ ਦੱਸੇ, ਮੌਕਾ ਪਰ ਇਹਨਾਂ ਦੇ ਕਬਜੇ ਵਿਚੋਂ 04 ਪਿਸਟਲ ਸਮੇਤ 16 ਰੋਂਦ .32 ਬੋਰ ਪਿਸਟਲ ਅਤੇ 19 ਰੋਂਦ 30 ਬੋਰ ਪਿਸਟਲ ਬ੍ਰਾਮਦ ਹੋਏ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 04-03-2024 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਜੋ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਦੀ ਨਿਸ਼ਾਨਦੇਹੀ ਤੇ ਪਿੰਡ ਧੀਰਪੁਰ ਦੋਸ਼ੀ ਸੁਖਵੰਤ ਸਿੰਘ ਉਰਫ ਸੁੱਖਾ ਦੇ ਖੂਹ ਤੋਂ 02 ਹੋਰ ਪਿਸਟਲ ਤੇ 01 ਦੇਸੀ ਕੋਟੀ ਬ੍ਰਾਮਦ ਕੀਤੇ ਗਏ ਹਨ। ਜੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ 05 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।ਜੋ ਦੋਸ਼ੀ ਸੁਖਵੰਤ ਸਿੰਘ ਉਰਫ ਸੁੱਖਾ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ 07 ਮੁਕੱਦਮੇ, ਦੋਸ਼ੀ ਰੌਸ਼ਨ ਸਿੰਘ ਹਰਰੋਸ਼ਨ ਨਾਥ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ 13 ਮੁਕਦਮੇ ਅਤੇ ਅਜੇ ਕੁਮਾਰ ਉਰਫ ਅੱਜੂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ 02 ਮੁਕਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ। ਜਿਹਨਾਂ ਪਾਸੋਂ ਮੁਕੱਦਮਾ ਸਬੰਧੀ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।