ਜਲੰਧਰ : ਕੇਂਦਰ ਸਰਕਾਰ ਦੀਆਂ ਜਨਹਿਤ ਨੀਤੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਜ ਭਾਜਪਾ ਦੇ ਜਨਰਲ ਸਕੱਤਰ ਸ: ਪ੍ਰਮਿੰਦਰ ਸਿੰਘ ਬਰਾੜ ਜੀ ਸਵੇਰ 11.30 ਵਜੇ ਜਗਰਾਉਂ ਜਿਲਾ ਦੇ ਸੁਧਾਰ ਮੰਡਲ ਵਿਖੇ ਆਏ ਅਤੇ ਭਾਜਪਾ ਦੇ ਪਰਿਵਾਰ ਵਿੱਚ ਗੁਰਸ਼ਰਨ ਸਿੰਘ ਧਾਲੀਵਾਲ, ਰਣਜੀਤ ਸਿੰਘ ਪਨੈਚ ਅਤੇ ਗੁਰਸਾਹਿਲ ਸਿੰਘ ਸੇਖੌਂ ਨੂੰ ਆਪਣੇ ਸੈਂਕੜੇ ਸਾਥੀਆਂ ਨਾਲ ਸ਼ਾਮਿਲ ਕਰਕੇ ਪਾਰਟੀ ਨੂੰ ਪਿੰਡਾਂ ਵਿੱਚ ਮਜਬੂਤ ਕੀਤਾ । ਇਸ ਸਮੇਂ ਉਹਨਾਂ ਨੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਪੰਜਾਬ ਦੀ ਮਾਨ ਸਰਕਾਰ ਦੀ ਘਟੀਆ ਤੇ ਝੂਠ ਤੇ ਟਿਕੀ ਸਰਕਾਰ ਬਾਰੇ ਦੱਸਿਆ. ਇਸ ਸਮੇਂ ਉਹਨਾਂ ਦੇ ਨਾਲ ਭਾਜਪਾ ਜਿਲਾ ਜਗਰਾਉ ਦੇ ਪ੍ਰਧਾਨ ਰਿਟਾ: ਕਰਨਲ ਸ: ਇੰਦਰਪਾਲ ਸਿੰਘ ਧਾਲੀਵਾਲ ,ਰੋਹਿਤ ਅਗਰਵਾਲ ਕਨਵੀਨਰ ਰਾਈਸ ਟਰੇਡ ਸੈੱਲ ਪੰਜਾਬ, ਮੀਤ ਪ੍ਧਾਨ ਤਨਵੀਰ ਔਲਖ, ਸੁਮਿਤ ਅਰੋੜਾ,ਬਾਲ ਕਿਸ਼ਨ ,ਗੇਜਾ ਰਾਮ, ਜਨਰਲ ਸਕੱਤਰ ਡਾ ਰਾਜਿੰਦਰ ਸ਼ਰਮਾ, ਦਿਨੇਸ਼ ਅਗਰਵਾਲ, ਜਗਜੀਵਨ ਸਿੰਘ ਰਕਬਾ, ਮਨੋਜ ਗੋਇਲ, ਸਾਰੇ ਪਿੰਡ ਵਾਸੀਆਂ ਵਲੋਂ ਖੁੱਲ ਕੇ ਵਿਚਾਰ ਚਰਚਾ ਕੀਤੀ ਅਤੇ ਭਰਪੂਰ ਸਮਰਥਨ ਦਾ ਵਾਅਦਾ ਕੀਤਾ।