ਕੇ ਸੀ ਐਲ ਕਾਲਜੀਏਟ ਸਕੂਲ ਫਾਰ ਗਰਲਜ਼ ਵਿਖੇ ਮਨਾਇਆ ਗਿਆ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ
ਕੇ ਸੀ ਐਲ ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਵਿਖੇ ਮਿਤੀ 31 ਮਈ 2019 ਨੂੰ ਵਿਸ਼ਵ ਤੰਬਾਕੂ
ਨਿਸ਼ੇਧ ਦਿਵਸ ਮਨਾਇਆ ਗਿਆ। ਵਿਦਿਆਰਥਣਾਂ ਨੂੰ ਤੰਬਾਕੂ ਦੀ ਵਰਤ ਦੇ ਨਾ ਪੱਖੀ ਪ੍ਰਭਾਵਾਂ ਬਾਰੇ
ਦੱਸਿਆ ਗਿਆ। ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਵਿਭਿਨ ਬਿਮਾਰੀਆਂ ਜਿਵੇਂ ਫੇਫੜਿਆਂ ਦਾ ਕੈਂਸਰ ਮੰਹੂ ਦਾ
ਕੈਂਸਰ, ਅਲਸਰ, ਦਮਾਂ, ਦਿਲ ਦੀਆਂ ਬਿਮਾਰੀਆਂ, ਤਨਾਉ ਬਾਰੇ ਜਾਗਰੂਕ ਕੀਤਾ ਗਿਆ। ਵਿਸ਼ਵ ਤੰਬਾਕੂ ਨਿਸ਼ੇਧ ਦਿਵਸ
2019 ਦਾ ਮੁੱਖ ਕੇਂਦਰ ਤੰਬਾਕੂ ਤੇ ਫੇਫੜਿਆਂ ਦੀ ਸਿਹਤ ਬਾਰੇ ਰਿਹਾ ਇਸ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼
ਇਸ ਵਿਸ਼ੇ ਬਾਰੇ ਚੇਤੰਨ ਕਰਵਾਇਆ ਗਿਆ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ,ਜਲੰਧਰ ਦੇ ਪ੍ਰਿੰਸੀਪਲ ਡਾ
ਨਵਜੋਤ ਮੈਡਮ ਨੇ ਕਾਲਜ ਦੇ ਐਨ ਸੀ ਸੀ ਵਿਭਾਗ ਅਤੇ ਵਿਭਾਗ ਮੁਖੀ ਮੈਡਮ ਰੁਪਾਲੀ ਰਾਜ਼ਦਾਨ ਅਤੇ ਦੂਸਰੀ ਪੰਜਾਬ
ਗਰਲਜ਼ ਬਟਾਲੀਅਨ ਐਨ ਸੀ ਸੀ ਜਲੰਧਰ ਦੀ ਅਗਵਾਈ ਵਿਚ ਜਿਹਨਾਂ ਦੇ ਯਤਨਾਂ ਦੁਆਰਾ ਤੰਬਾਕੂ ਦੀਰੋਕ ਥਾਮ ਕਾਰਨ ਅੱਜ ਸਮਾਜ ਨੂੰ ਇਕ ਨਵਾਂਰਾਹ ਮਿਲਿਆ ਹੈ।