ਸ਼ੀ੍ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਨੇ ਦੱਸਿਆ ਕਿ CIA-1 ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਨੇ ਦੋ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ਾ ਵਿਚੋਂ ਇੱਕ ਪਿਸਟਲ 7.62mm ਸਮੇਤ 5 ਰੋਂਦ, ਇੱਕ ਦੇਸੀ ਪਿਸਤੌਲ 12 ਬੋਰ ਸਮੇਤ 3 ਰੋਂਦ ਅਤੇ 1 ਦੇਸੀ ਪਿਸਤੌਲ 315 ਬੋਰ ਸਮੇਤ 3 ਰੋਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਜਲੰਧਰ CIA-1 ਦੀਆਂ ਦੋ ਵੱਖ-ਵੱਖ ਟੀਮਾਂ ਨੂੰ ਵੱਖਰੇ-ਵੱਖਰੇ ਤੌਰ ਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੋਰਵ ਸ਼ਰਮਾ ਉਰਫ ਨੋਨੀ ਪੁੱਤਰ ਦੋਲਤ ਰਾਮ ਵਾਸੀ 522 ਕਾਲੀਆ ਕਲੋਨੀ ਫੇਸ-3 ਜਲੰਧਰ, ਜੋ ਕਿ DAV ਕਾਲਜ ਜਲੰਧਰ ਦਾ ਪ੍ਰਧਾਨ ਰਿਹਾ ਹੈ, ਅਤੇ ਜਿਸ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਕਰਨ ਦੇ ਮੁਕੱਦਮੇ ਦਰਜ ਰਜਿਸਟਰ ਹਨ। ਜਿਸ ਪਾਸ ਪਿਛਲੇ ਕਾਫੀ ਅਰਸੇ ਤੋਂ ਨਜਾਇਜ਼ ਹਥਿਆਰ ਹੈ, ਜਿਸਦੇ ਖਿਲਾਫ ਮੁਕੱਦਮਾ ਨੰਬਰ:69 ਮਿਤੀ 13-06-19 ਅ/ਧ 25-54-59 ਆਰਮਜ ਐਕਟ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ।ਇਸੇ ਤਰ੍ਹਾਂ ਮਹਿੰਦਰ ਸਿੰਘ ਉਰਫ ਗਰਾਰੀ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਨੋ ਜਲੰਧਰ ਅਤੇ ਤਲਵਿੰਦਰ ਸਿੰਘ ਉਰਫ ਬੰਟੀ ਪੁਰੇਵਾਲ ਪੁੱਤਰ ਬਲਵੰਤ ਸਿੰਘ ਵਾਸੀ ਰਾਜਾ ਗਾਰਡਨ ਜਲੰਧਰ ਬਾਰੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਨ੍ਹਾਂ ਪਾਸ ਨਜਾਇਜ਼ ਹਥਿਆਰ ਹਨ, ਅਤੇ ਇਹ ਕਿਸੇ ਵੀ ਸਮੇਂ ਨਜਾਇਜ਼ ਹਥਿਆਰਾਂ ਨਾਲ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜਿਨ੍ਹਾਂ ਵਿਰੁੱਧ ਅਲੱਗ ਮੁਕੱਦਮਾ ਨੰਬਰ 78 ਮਿਤੀ 13-06-19 ਅ/ਧ 25-54-59 ਆਰਮਜ ਐਕਟ ਥਾਣਾ ਡਵੀਜ਼ਨ ਨੰਬਰ 5 ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ।