ਜਲੰਧਰ :  ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਚ ਨਵੇਂ ਸੈਸ਼ਨ ਦਾ ਸੁੱਭ ਆਰੰਭ
ਮੇਹਰ ਚੰਦ ਪੋਲੀਟੈਕਨਿਕ ਕਾਲਜ (ਜਲੰਧਰ) ਵਿਖੇ ਨਵੇਂ ਸੈਸ਼ਨ ਦਾ ਸੁੱਭ ਆਰੰਭ ਹਵਨ ਕੁੰਢ ਵਿੱਚ
ਅਹੂਤੀਆਂ ਪਾ ਕੇ ਮੰਤਰ ਉਚਾਰਣ ਨਾਲ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਵਿਦਿਆਰਥੀ
ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜਿਰ ਸਨ। ਇਸ ਮੌਕੇ ਸੇਠ ਕੁੰਦਨ ਲਾਲ ਅਗਰਵਾਲ,ਪ੍ਰਿੰਸੀਪਲ
ਐਮ.ਐਲ. ਏਰੀ, ਪ੍ਰਿੰਸੀਪਲ ਸੰਜੀਵ ਸੂਦ, ਪ੍ਰਿੰਸੀਪਲ ਰਵਿੰਦਰ ਸ਼ਰਮਾ, ਪ੍ਰਿੰਸੀਪਲ ਨਿਸ਼ਚਲ ਸੂਦ,
ਪ੍ਰਿੰਸੀਪਲ ਵਿਜੈ ਸ਼ਰਮਾ, ਪਿੰ੍ਰਸੀਪਲ ਐਨ.ਐਲ ਅਰੋੜਾ ਤੇ ਸ੍ਰੀ ਆਰ.ਕੇ.ਚੋਧਰੀ ਹਾਜਿਰ ਸੀ।ਇਹ
ਸਮਾਗਮ ਮਹਾਤਮਾ ਆਨੰਦ ਸਵਾਮੀ ਆਡੀਟੋਰੀਅਮ ਦੀ ਬਿਲਡਿੰਗ ਵਿੱਚ ਕੀਤਾ ਗਿਆ ਜੋ ਕਿ ਨਵੇਂ
ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਵੇਂ
ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਿਹਨਤ
ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਸਭ ਕੁਝ ਹਾਸਿਲ ਕਰ ਸਕਦੇ ਹਨ।ਉਹਨਾਂ ਨੇ ਮੇਹਰ ਚੰਦ
ਪੋਲੀਟੈਕਨਿਕ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਮਾਪਿਆਂ ਨੂੰ ਵਿਸ਼ੇਸ ਰੂਪ ਵਿੱਚ
ਪ੍ਰੇਰਿਤ ਕੀਤਾ ਕਿ ਹੁਣ ਉਹਨਾਂ ਆਪਣੇ ਆਪ ਨੂੰ ਜਿੰਮਵਾਰੀ ਤੋਂ ਮੁਕਤ ਨਹੀਂ ਸਮਝਣਾ
ਚਾਹੀਦਾ। ਅੱਜੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਸਾਥ ਦੀ ਅਤੇ ਉਹਨਾਂ ਦੀ ਰਹਿਨਮਾਈ
ਦੀ ਅਤਿਅੰਤ ਲੋੜ ਹੈ।ਵਿਦਿਆਰਥੀ ਨਿਮਰਤਾ ਨਾਲ ਹੀ ਆਪਣੀ ਮੰਜਲ ਤੱਕ ਪਹੁੰਚ ਸਕਦੇ
ਹਨ।ਮਾਪੇ- ਅਧਿਆਪਿਕ ਅਤੇ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਹੀ
ਵਿਦਿਆਰਥੀ ਸਫਲਤਾ ਦੇ ਉੱਚ ਸ਼ਿਖਰ ਤੇ ਪੁਹੰਚਦਾਂ ਹੈ।ਸੇਠ ਕੁੰਦਨ ਲਾਲ ਅਗਰਵਾਲ ਨੇ
ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਰੇ ਬੱਚਿਆ ਨੇ ਮੇਹਨਤ ਕਰਕੇ ੳੁੱਚ
ਕੋਟੀ ਦਾ ਇੰਜੀਨਿਅਰ ਬਣਨਾ ਹੈ ਤੇ ਆਪਣੇ ਕਾਲਜ ਦਾ ਨਾਂ ਰੋਸ਼ਨ ਕਰਨਾ ਹੈ।ਉਹਨਾਂ ਹਰ ਇੱਕ
ਵਿਦਿਆਰਥੀ ਨੂੰ ਆਪਣਾ ਲਕਸ਼ ਨਿਰਧਾਰਤ ਕਰਨ ਲਈ ਕਿਹਾ।ਉਹਨਾਂ ਸਵਾਮੀ ਦਯਾਨੰਦ ਦੇ ਜੀਵਨ
ਵਿੱਚੋਂ ਵੀ ਅੰਸ਼ ਵਿਦਿਆਰਥੀਆਂ ਨੂੰ ਸੁਣਾਏ।ਮੰਚ ਦਾ ਸੰਚਾਲਨ ਦਯਾਨੰਦ ਚੁਤਨਾ
ਮੰਚ ਦੇ ਪ੍ਰਧਾਨ ਸ੍ਰੀ ਪ੍ਰਭੂਦਿਆਲ ਨੇ ਕੀਤਾ।ਇਸ ਉਪਰੰਤ ਸਮੂਹ ਵਿਦਿਆਰਥੀਆਂ ਨੂੰ
ਕਾਲਜ ਕੈਂਪਸ ਦਾ ਰਾਉਂਡ ਲਗਵਾਇਆ ਗਿਆ।