ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ
ਵਿਭਾਗ ਤਹਿਤ ਚੱਲ ਰਹੇ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਅਧਿਐਨ ਕੇਂਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਪੰਜਾਬ ਦੀਆਂ
ਧੀਆਂ ਨੂੰ ਸਮਰਪਿਤ ਪ੍ਰੋਗਰਾਮ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਮਿਊਂਸੀਪਲ
ਕਾਰਪੋਰੇਸ਼ਨ ਜਲੰਧਰ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਬਤੌਰ ਮੁੱਖ ਮਹਿਮਾਨ ਅਤੇ ਸ੍ਰੀਮਤੀ
ਨਵਨੀਤ ਕੌਰ ਬੱਲ ਪੀ.ਸੀ.ਐੱਸ (ਐਸ.ਡੀ.ਐਮ) ਸੁਲਤਾਨਪੁਰ ਲੋਧੀ ਬਤੌਰ ਵਿਸ਼ੇਸ਼ ਮਹਿਮਾਨ ਮੰਚ ’ਤੇ ਸੁਸ਼ੋਭਿਤ ਹੋਏ।
ਸਮਾਗਮ ਦੇ ਆਰੰਭ ਵਿੱਚ ਕਾਲਜ ਦੀ ਗਵਰਨਿੰਗ ਕੋਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਵੱਲੋਂ ਕਾਲਜ ਦੇ ਪ੍ਰਿੰਸੀਪਲ
ਅਤੇ ਅਧਿਆਪਨ ਸਟਾਫ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਫੁਲਕਾਰੀਆਂ ਭੇਟ ਕਰਕੇ ਸਨਮਾਨਿਤ ਕੀਤਾ
ਗਿਆ। ਮਹਿਮਾਨਾਂ ਦਾ ਸੁਆਗਤ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਜੀ ਨੇ ਭਾਵਭਿੰਨੇ ਸ਼ਬਦਾਂ ਨਾਲ ਜੀ
ਆਇਆ ਅਖਿਆ ਅਤੇ ਤੀਆਂ ਦੇ ਤਿਉਹਾਰ ਦੀ ਸਾਰਥਿਕਾ ਨੂੰ ਦਰਸਾਇਆ ।ਧੀਆਂ ਦਾ ਇਹ ਤਿਉਹਾਰ ਪੰਜਾਬੀ ਲੋਕਮਨ ਦੀ
ਤਰਜਮਾਨੀ ਕਰਦਾ ਹੈ ਅਤੇ ਲੜਕੀਆਂ ਕਿਵੇਂ ਆਪਣੇ ਮੇਲ ਮਿਲਾਪ ਦੌਰਾਨ ਨੱਚ-ਟੱਪ ਕੇ ਅਤੇ ਗਾ ਕੇ ਆਪਣੀਆਂ ਖੁਸ਼ੀਆਂ ਇੱਕ
ਦੂਜੇ ਨਾਲ ਸਾਂਝੀਆਂ ਕਰਦੀਆਂ ਹਨ। ਪ੍ਰਿੰਸੀਪਲ ਸਾਹਿਬ ਨੇ ਤੀਆਂ ਦੇ ਤਿਉਹਾਰ ਦੀ ਸਭ ਨੂੰ ਦਿਲੀ ਮੁਬਾਰਕ ਦਿੱਤੀ। ਇਸ ਮੌਕੇ
ਕਾਲਜ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਅਤੇ ਲੋਕ ਗਾਇਨ ਦੀਆਂ ਵਿਅਕਤੀਗਤ ਅਤੇ ਸਮੂਹਿਕ ਪੇਸ਼ਕਾਰੀਆਂ ਨਾਲ
ਪ੍ਰੋਗਰਾਮ ਵਿੱਚ ਵੰਨ-ਸੁਵੰਨੇ ਕਲਾ ਰੰਗ ਬਿਖੇਰ ਦਿੱਤੇ। ਇਸ ਮੌਕੇ ਮੁਖ ਮਹਿਮਾਨ ਮੈਡਮ ਆਸ਼ਿਕਾ ਜੈਨ ਅਤੇ ਵਿਸ਼ੇਸ਼ ਮਹਿਮਾਨ
ਮੈਡਮ ਨਵਨੀਤ ਕੌਰ ਬੱਲ ਜੀ ਨੇ ਲੜਕੀਆਂ ਨਾਲ ਗਿੱਧਾ ਪਾ ਕੇ ਅਤੇ ਪੀਂਘ ਝੂਟ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ
ਪ੍ਰੋਗਰਾਮ ਦੀ ਸਫਲਤਾ ਦੀ ਪ੍ਰਸੰਸਾ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਜੈਨ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਬੱਲ ਨੇ ਕਾਲਜ ਦੇ
ਪ੍ਰਬੰਧਕਾਂ ਦਾ ਇਸ ਖੂਬਸੂਰਤ ਸਮਾਗਮ ਲਈ ਦਿੱਤੇ ਸੱਦੇ ਲਈ ਆਭਾਰ ਵਿਅਕਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ
ਸਿੰਘ ਬੁੱਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਚ ਅਧਿਕਾਰੀ ਮਹਿਮਾਨਾਂ ਵੱਲੋਂ ਦੱਸੇ ਮਾਰਗ
ਉਪਰ ਚੱਲਣ ਲਈ ਦ੍ਰਿੜ ਸੰਕਲਪ ਕਰਵਾਇਆ। ਸਮਾਗਮ ਦੇ ਅਖੀਰ ਵਿੱਚ ਕੇਂਦਰ ਦੇ ਕੋਰਡੀਨੇਟਰ ਡਾ. ਹਰਜਿੰਦਰ ਸਿੰਘ ਸੇਖੋਂ
ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਮਿਲੇ ਵਡੇਰੇ ਸਮਰਥਨ ਅਤੇ
ਸਹਿਯੋਗ ਲਈ ਧੰਨਵਾਦ ਕੀਤਾ।