ਜਲੰਧਰ : ਅੱਜ ਆਈਵੀ ਵਰਲਡ ਸਕੂਲ,ਜਲੰਧਰ ਵਿੱਚ ‘ਜਨਮ ਅਸ਼ਟਮੀ
ਦਿਵਸ’ਬੜੇ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ
ਗਿਆ।ਇਸ ਖਾਸ ਮੌਕੇ ਤੇ ਸਕੂਲ ਦੇ ਸਾਰੇ ਹੀ ਵਿਦਿਆਰਥੀ ਤੇ
ਅਧਿਆਪਕ ਸ਼ਾਮਿਲ ਸਨ।ਸਭ ਤੋਂ ਪਹਿਲਾ ਦਿਨ ਦੀ ਸ਼ੁਰੂਆਤ ਖਾਸ
ਪ੍ਰਾਰਥਨਾ ਸਭਾ ਦੁਆਰਾ ਕੀਤੀ ਗਈ।‘ਜਨਮ ਅਸ਼ਟਮੀ ਦਿਵਸ’ਦੇ
ਇਸ ਖਾਸ ਮੌਕੇ ਤੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਗੀਤ ਤੇ ਡਾਂਸ
ਪੇਸ਼ ਕੀਤੇ ਗਏ।ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਨੇ ਵਿਦਿਆਰਥੀਆਂ
ਨੂੰ ਕ੍ਰਿਸ਼ਨ ਜੀ ਦੇ ਜਨਮ ਅਤੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ
ਦਿੱਤੀ ਗਈ।ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐਸ.ਚੌਹਾਨ ਜੀ
ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦਿਵਸ ਦੀ ਵਧਾਈ ਦਿੰਦਿਆਂ
ਇਸ ਪ੍ਰੋਗਰਾਮ ਦਾ ਅੰਤ ਕੀਤਾ।