ਜਲੰਧਰ : ਖੇਡਾਂ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀਆਂ ਕਰ ਰਹੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਲ ਰਹੇ ਅੰਤਰ ਕਾਲਜ ਮੁਕਾਬਲਿਆਂ ਵਿਚੋਂ ਬੈਡਮਿੰਟਨ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਪੀਅਨਸ਼ਿਪ ਜਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਨ੍ਹਾਂ ਜੇਤੂ ਵਿਦਿਆਰਥੀਆਂ, ਕੋਚ ਸ. ਹਰਜਿੰਦਰ ਸਿੰਘ ਵੜੈਚ, ਟੀਮ ਇੰਚਾਰਜ ਅਤੇ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਪੈਦਾ ਕਰ ਰਿਹਾ ਹੈ। ਇਸ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ‘ਤੇਜਾ ਸਿੰਘ ਸੰਮੁਦਰੀ ਟਰਾਫੀ’ ਵੀ 24 ਵਾਰੀ ਹਾਸਲ ਕੀਤੀ ਹੈ। ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਅਤੇ ਕਾਲਜ ਸਪੋਰਟ ਡੀਨ ਡਾ. ਐਸ.ਐਸ. ਬੈਂਸ ਵੱਲੋਂ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਮੁਖੀ ਡਾ. ਜਸਪਾਲ ਸਿੰਘ, ਪ੍ਰੋ. ਮਨੋਹਰ ਸਿੰਘ ਡੀਨ ਐਡਮਨਿਸਟਰੇਸ਼ਨ, ਸ. ਬਲਰਾਜ ਸਿੰਘ ਆਰਚਰੀ ਕੋਚ (ਜੀ.ਐਨ.ਡੀ.ਯੂ.), ਡਾ. ਦਲਜੀਤ ਸਿੰਘ (ਖ਼ਾਲਸਾ ਕਾਲਜ, ਅੰਮ੍ਰਿਤਸਰ) ਡਾ. ਸੁਖਦੇਵ ਸਿੰਘ, ਡਾ. ਮਨਦੀਪ ਸਿੰਘ ਬੱਲ (ਦੁਆਬਾ ਕਾਲਜ, ਜਲੰਧਰ) ਅਤੇ ਸ੍ਰੀ ਅਮ੍ਰਿਤ ਲਾਲ ਸੈਣੀ ਆਦਿ ਵੀ ਹਾਜ਼ਰ ਸਨ।