ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐਨ. ਐਸ. ਐਸ. ਵਿਭਾਗ ਵੱਲੋਂ ਪਰਾਲੀ ਨਾ ਸਾੜਨ ਦਾ
ਸੰਦੇਸ਼ ਦਿੰਦਾ ਇਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਐਨ.ਐਸ.ਐਸ ਪ੍ਰੋਗਰਾਮ ਅਧੀਨ
ਨਾਮ ਦਰਜ ਵਿਦਿਆਰਥਣਾਂ ਪੰਜ ਗਠਨਾ ਅਧੀਨ ਅਲੱਗ ਅਲੱਗ ਪਿੰਡਾਂ ਵਿਚ ਜਾ ਕੇ ਲੌਕਾਂ ਨੂੰ ਪਰਾਲੀ ਨਾ ਸਾੜਨ ਲਈ
ਜਾਗਰੂਕ ਕੀਤਾ। ਇਸ ਇਹਨਾਂ ਵਿਦਿਆਰਥਣਾਂ ਅਤੇ ਪ੍ਰੋਗਰਾਮ ਅਫਸਰਾਂ ਨੇ ਕਿਸਾਨਾਂ, ਉਹਨਾਂ ਦੇ ਪਰਿਵਾਰਾਂ,
ਮਜ਼ਦੂਰਾਂ ਅਤੇ ਰਾਹਗੀਰਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਦੱਸੇ। ਇਸ ਪ੍ਰੀਕ੍ਰਿਰਿਆ ਰਾਹੀ ਵਾਤਾਵਰਣ ਪ੍ਰਦੂਸਨ,
ਚਮੜੀ ਦੀਆਂ ਬਿਮਾਰੀਆਂ ਦਮਾਂ ਵਰਗੇ ਰੋਗਾਂ ਦੇ ਪੈਦਾ ਹੋਣ ਦੀ ਇਸ ਨੂੰ ਖਾਸ ਜੜ੍ਹ ਸਮੜਿਆ। ਇਹ ਕੈਂਪ
ਪਿੰਡ ਧੰਨੋਵਾਲੀ, ਸਲੇਮਪੁਰ, ਪਰਾਗਪੁਰ, ਵਡਾਲਾ, ਜੋਹਲਾਂ ਵਿਚ ਇੱਕੋਂ ਸਮੇਂ ਵੱਖ-ਵੱਖ ਵਿਦਿਆਰਥਣਾਂ ਦੁਆਰਾ
ਲਗਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਨੇ ਐਨ. ਐਸ. ਐਸ. ਦੇ ਪ੍ਰੋਗਰਾਮ ਅਫਸਰ ਮੈਡਮ
ਅਮਨਪ੍ਰੀਤ ਕੌਰ, ਮੈਡਮ ਮਨਜੀਤ ਕੌਰ, ਮੈਡਮ ਸਿਮਰਜੀਤ ਅਤੇ ਸਮੂਹ ਵਿਦਿਆਰਥਣਾਂ ਵੱਲੋਂ ਕੀਤੇ ਗਏ ਇਸ ਵਿਸ਼ੇਸ਼
ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਕੈਂਪ ਅਜੋਕੇ ਸਮੇਂ ਵਿਚ ਵਧ ਰਹੇ ਪ੍ਰਦੂਸ਼ਨ ਨੂੰ ਘਟਾਉਣ
ਲਈ ਅਤਿ ਜਰੂਰੀ ਹਨ ਕਿਉਕਿ ਪ੍ਰਦੂਸ਼ਣ ਪੈਦਾ ਹੋਣ ਦੇ ਕਾਰਨਾ ਤੋਂ ਅਨਜਾਣ ਲੌਕਾਂ ਨੁੰ ਜਾਗਰੂਕ ਕਰਨਾ ਅਜੋਕੀ
ਨੋਜਵਾਨ ਪੀੜ੍ਹੀ ਦਾ ਅਤੇ ਵਿੱਦਿਅਕ ਸੰਸਥਾ ਦਾ ਫਰਜ਼ ਹੈ।