ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ੋਨਲ ਪੱਧਰ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਕੇ ਪੀ ਐੱਸ ਬਾਲ ਭਾਰਤੀ ਸਕੂਲ ਵਲੋਂ ਡਾਇਰੈਕਟਰ
ਸ੍ਰੀਮਤੀ ਪ੍ਰੇਮ ਲਤਾ , ਪ੍ਰਧਾਨ ਲਲਿਤ ਮੋਹਨ ਸਾਹੀ, ਸੰਜੇ ਸਾਹੀ, ਅਤੇ ਪ੍ਰਿੰਸੀਪਲ ਸ੍ਰੀਮਤੀ ਪ੍ਰਵੀਨ ਛਾਬੜਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਬੱਚਿਆਂ ਨੇ ਵੈਸਟ 01 ਜ਼ੋਨ 03 ਵਿੱਚ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਕੋਚ ਸ੍ਰੀਮਤੀ ਜਗਰੂਪ ਕੌਰ ਦੀ ਅਗਵਾਈ ਵਿੱਚ ਹਿੱਸਾ ਲਿਆ। ਇਸ ਦੌਰਾਨ ਲੜਕੀਆਂ ਦੇ ਮੁਕਾਬਲਿਆਂ ਵਿੱਚ
ਅੰਡਰ-17 ਖੋ ਖੋ ਨੇ ਪਹਿਲਾਂ ਸਥਾਨ,
ਅੰਡਰ-14 ਖੋ ਖੋ ਨੇ ਦੂਜਾ ਸਥਾਨ,
ਅੰਡਰ-14 ਬੈਡਮਿੰਟਨ ਨੇ ਦੂਜਾ ਸਥਾਨ,
ਅੰਡਰ-19 ਬੈਡਮਿੰਟਨ ਨੇ ਦੂਜਾ ਸਥਾਨ,
ਅੰਡਰ-19 ਕੱਬਡੀ ਨੈਸ਼ਨਲ ਨੇ ਦੂਜਾ ਸਥਾਨ
ਲੜਕਿਆਂ ਦੇ ਮੁਕਾਬਲਿਆਂ ਵਿੱਚ
ਅੰਡਰ-14 ਖੋ ਖੋ ਨੇ ਦੂਜਾ ਸਥਾਨ
ਤੇ
ਐਥਲੈਟਿਕ ਅੰਡਰ 14,17 ਤੇ 19 ਵਿਚ ਲੜਕਿਆਂ ਤੇ ਲੜਕੀਆਂ ਨੇ
35 ਸੋਨ ਤਮਗੇ,
32 ਚਾਂਦੀ ਅਤੇ
10 ਕਾਂਸੇ ਦੇ ਤਗ਼ਮੇ ਜਿੱਤੇ। ਸਕੂਲ ਦੀ ਅੰਡਰ-19 ਕਬੱਡੀ ਖਿਡਾਰੀ ਮਿਸ ਪ੍ਰੀਆ ਨੂੰ ਸਟੇਟ ਲੈਵਲ ਲਈ ਵੀ ਚੁਣਿਆ ਗਿਆ।
ਇਹਨਾਂ ਬੱਚਿਆਂ ਨੂੰ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ੍ਰੀ ਰੌਸ਼ਨ ਖੈੜਾ ਜੀ ਦੁਆਰਾ ਸਨਮਾਨ ਚਿੰਨ੍ਹ ਤੇ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਆਏ ਹੋਏ ਮੁੱਖ ਮਹਿਮਾਨ ਸ੍ਰੀ ਰੌਸ਼ਨ ਖੈੜਾ ਨੇ ਬੱਚਿਆਂ , ਸਕੂਲ ਕਮੇਟੀ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਉਹਨਾਂ ਨੇ ਬੱਚਿਆਂ ਨੂੰ ਬਾਹਰਲਾ ਭੋਜਨ ਨਾ ਖਾਣ ਦੀ ਥਾਂ ਘਰ ਵਿਚ ਮਾਂ ਦੁਆਰਾ ਬਣਿਆ ਭੋਜਨ ਖਾਣ ਲਈ ਕਿਹਾ ਤਾ ਜੋ ਸਾਡਾ ਸਰੀਰ ਤੰਦਰੁਸਤ ਰਹਿ ਸਕੇ।ਤੇ ਨਸ਼ਿਆ ਤੋਂ ਮੁਕਤ ਰਹਿਣ ਦੀ ਪ੍ਰੇਰਨਾ ਦਿੱਤੀ। ਸਟੇਜ ਦਾ ਸੰਚਾਲਨ ਮੈਡਮ ਤਲਜੀਤ ਕੌਰ ਵਲੋਂ ਨਿਭਿਆ ਗਿਆ। ਇਸ ਮੌਕੇ ਵਿਨੋਦ ਗੌਤਮ,ਨਵਪ੍ਰੀਤ ਸਿੰਘ, ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਰਹੇ।