ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ
ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸੀ.ਡੀ.ਟੀ.ਪੀ ਵਿੰਗ ਵਲੋਂ ਸਕੂਲੀ
ਬੱਚਿਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਦਾ ਉੱਪਰਾਲਾ ਕੀਤਾ
ਗਿਆ।ਨਿਰਮਾਣ ਸਕੂਲ ਫਾਰ ਹੌਲਿਸਟਿੱਕ ਐਜੂਕੇਸ਼ਨ ਦੇ ਬੱਚਿਆਂ ਨੇ
ਮਂੈਡਮ ਆਰਤੀ ਸ਼ਰਮਾ ਜੀ ਦੀ ਅਗਵਾਈ ਵਿੱਚ ਅੱਜ ਕਾਲਜ ਦਾ ਦੌਰਾ
ਕੀਤਾ।ਸ਼੍ਰੀ ਅਖਿਲ ਭਾਟਿਆ (ਜੂਨੀਅਰ ਕੰਸਲਟੈਂਟ) ਨੇ ਉਹਨਾਂ ਨੂੰ
ਸਾਰੇ ਵਿਭਾਗਾਂ ਦੀਆ ਲੈਬਾਂ, ਵਰਕਸ਼ਾਪ ਅਤੇ ਲਾਇਬ੍ਰੇਰੀ ਬਾਰੇ
ਜਾਣਕਾਰੀ ਦਿੱਤੀ।ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਨੇ
ਬੱਚਿਆਂ ਨੂੰ ਤਕਨੀਕੀ ਕੋਰਸਾਂ ਬਾਰੇ ਜਾਣੂ ਕਰਵਾਇਆ ਤਾਂਕਿ ਉਹ
ਤਕਨੀਕੀ ਸਿੱਖਿਆ ਗ੍ਰਹਿਣ ਕਰਕੇ ਆਪਣਾ ਭਵਿੱਖ ਉੱਜਵਲ ਕਰ ਸਕਣ ਅਤੇ
ਸਮੇਂ ਦੇ ਹਾਣੀ ਬਣ ਸਕਣ। ਕਂੈਪਸ ਦੌਰੇ ਦੌਰਾਨ ਬੱਚੇ ਬਹੁਤ
ਉਤਸ਼ਾਹਿਤ ਅਤੇ ਪ੍ਰਸੰਨ ਹੋਏ।ਆਪਣੀ ਯਾਦ ਲਈ ਉਹਨਾਂ ਨੇ
ਤਕਨੀਕੀ ਜਾਣਕਾਰੀ ਬੁੱਤਾਂ ਨਾਲ ਫੋਟੋ ਖਿੱਚਵਾਈਆਂ।ਸ਼੍ਰੀ ਸੁਰੇਸ਼
ਕੁਮਾਰ ਅਤੇ ਸ਼੍ਰੀ ਮਨੋਜ ਕੁਮਾਰ ਜੀ ਨੇ ਬੱਚਿਆ ਨੂੰ ਹੱਥੀ ਕੰਮ
ਕਰਨ ਲਈ ਪ੍ਰੇਰਿਆ ਅਤੇ ਸਫਾਈ ਰੱਖਣ ਲਈ ਜਾਗਰੂਕ ਕੀਤਾ।ਮੈਡਮ
ਹਰਵਿੰਦਰ ਕੌਰ (ਪ੍ਰਿੰਸੀਪਲ) ਅਤੇ ਨੇਹਾ (ਸੀ. ਡੀ. ਕੰਸਲਟੈਂਟ) ਦੇ
ਯਤਨਾਂ ਸੱਦਕਾ ਇਹ ਉੱਪਰਾਲਾ ਸੰਪਨ ਹੋਇਆ।