ਜਲੰਧਰ :  ਮੇਹਰ ਚੰਦ ਪੋਲੀਟੈਕਨਿੱਕ ਕਾਲਜ ਵਲੋਂ ਇਲੈਕਟ੍ਰਾਨਿਕਸ ਵਿਭਾਗ ਦੇ ਆਖਰੀ ਤੇ ਦੂਜੇ ਸਾਲ ਦੇ
ਵਿਦਿਆਰਥੀਆਂ ਨੂੰ ਇੰਡਸਟਰੀ ਵਿੱਖੇ ਹੁੰਦੇ ਕੰਮ ਨਾਲ ਜਾਣੂ ਕਰਵਾਉਣ ਲਈ, ਪ੍ਰਿੰ.
ਸ੍ਰ. ਜਗਰੂਪ ਸਿੰਘ ਅਤੇ ਸ੍ਰੀ ਜੇ. ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ. ਦੀ ਰਹਿਨੂਮਾਈ
ਹੇਠ ਵਿਦਿਆਰਥੀਆਂ ਨੂੰ ਅਮਬੁਜੳ ਛੲਮੲਨਟਸ ਲ਼ਟਦ, ਧੳਬੁਰਜ,  (ਅੰਬੂਜਾ
ਸਿੰਮੇਂਟਸ ਲਿਮਿਟਡ, ਦਾਬੁਰਜੀ, ਰੋਪੜ) ਵਿੱਖੇ ਇੰਡਸਟ੍ਰੀਅਲ ਵਿਜ਼ਿਟ ਕਰਵਾਈ ਗਈ। ਸਭ ਤੋਂ
ਪਹਿਲਾਂ ਵਿਦਿਆਰਥੀ ਗੁ. ਸ੍ਰੀ ਕੋਟ ਪੁਰਾਨ ਸਾਹਿਬ, ਰੋਪੜ ਵਿਖੇ ਨਤਮਸਤਕ ਹੋਏ ਤੇ
ਅਸ਼ੀਰਵਾਦ ਲੈਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ।ਅੰਬੂਜਾ ਸਿੰਮੇਂਟ, ਦਾਬੁਰਜੀ,
ਰੋਪੜ ਵਿਚ ਬਣਿਆ ਪਲਾਂਟ ਪੰਜਾਬ ਦੇ ਸਭ ਤੋਂ ਵੱਡੇ ਪਲਾਂਟ ਵਿੱਚੋਂ ਇੱਕ ਹੈ। ਇਸ
ਵਿਚ 25 ਮਿਲਿਅਨ ਟਨ ਸਿਮੰਟ ਉਤਪਾਦਨ ਦੀ ਸਮਰਥਾ ਹੈ ਅਤੇ ਇਸ ਪਲਾਂਟ ਦੀ ਕਪੈਸਿਟੀ 30
ਪਾਵਰ ਬਨਾਉਣ ਦੀ ਹੈ ਅਤੇ ਇਥੇ ਪੀ.ਪੀ.ਸੀ ਕਿਸਮ ਦਾ ਸੀਮੰਟ ਬਣਾਇਆ ਜਾਂਦਾ ਹੈ
ਜਿਸ ਵਿਚ ਕੈਲਸ਼ਿਅਮ ਕਾਰਬੋਨੇਟ, ਕਲਿੰਕਰ ਦੀ ਮਾਤਰਾ 62%, ਫਲਾਈ ਐਸ਼ ਦੀ ਮਾਤਰਾ 32%,
ਜਿਪਸਮ ਦੀ 5% ਅਤੇ ਆਇਰਨ ਕੋਰ ਦੀ ਮਾਤਰਾ 1% ਹੁੰਦੀ ਹੈ। ਇਸ ਵਿਜਿਟ ਦੇ ਦੌਰਾਨ
ਬੱਚਿਆਂ ਨੇ ਪਲਾਂਟ ਵਿੱਚ ਹੋਣ ਵਾਲੀਆਂ ਵੱਖ-ਵੱਖ ਕਿਰਿਆਵਾਂ ਨੂੰ ਬਹੁਤ ਧਿਆਨ
ਨਾਲ ਸਮਝਿਆ।ਬੱਚਿਆਂ ਨੇ ਗ੍ਰਾਇੰਡਿਂਗ ਯੁਨਿਟ, ਐਫਲੂਐਂਟ (ਗੰਦਾ ਪਾਣੀ) ਪਲਾਂਟ,
ਕੌਲ ਹੈਂਡਲਿੰਗ ਪਲਾਂਟ, ਬੁਆਇਲਰ ਸੈਕਸ਼ਨ, ਟਰਬਾਈਨ, ਰੋਟਰ, ਜਰਨੇਟਰ, ਵਾਟਰ
ਟ੍ਰੀਟਮੈਂਟ ਪਲਾਂਟ ਅਤੇ ਕੰਟਰੋਲ ਸੈਕਸ਼ਨ ਨੂੰ ਘੁੰਮ ਕੇ ਦੇਖਿਆ। ਸ਼੍ਰੀ ਸਰਬਜੀਤ ਸਿੰਘ
ਨੇ ਵਿਦਿਆਰਥੀਆਂ ਨੂੰ ਕੈਪਟਿਵ ਪਾਵਰ ਪਲਾਂਟ (ਛਫਫ) ਅਧਾਰਿਤ
ਛੋਨਟਰੋਲ ਸ਼ੇਸਟੲਮ (ਧਛਸ਼) ਸੋਡਟਾੳਰੲ, ਅਲੱਗ – ਅਲੱਗ ੂਨਟਿਸ ਦੀਆਂ
ਇਲੈਕਟ੍ਰਿਕਲ ਨਿਪੁਟਸ ਦੇ ਬਾਰੇ ਦੱਸਿਆ । ਇੰਜ: ਵਰਮਾ ਜੀ ਨੇ ਦੱਸਿਆ ਕਿ
ਇਲੈਕਟਰੋਸਟੈਟਿਕ ਪਰੈਸੀਪੀਟੇਟਰ ਦਾ ਉਪਯੋਗ ਬਚੱਦੀ ਫ਼ੳਮਪ;ਲਾਈ ਐਸ਼ (ਰਾਖ਼) ਨੂੰ ਂੲਗੳਟਵਿੲ
ਸੁਚਟiੋਨ ਕਰਕੇ ਸੲਟਟਲੲ ਦੋਾਨ ਕੀਤਾ ਜਾਂਦਾ ਹੈ ਅਤੇ ਇਸ ਸਾਰੇ ਕੰਮ ਨੂੰ ਵਾਤਾਵਰਨ
ਅਨੁਕੂਲ ਬਣਾਓਣ ਲਈ ਪਲਾਂਟ ਦੇ ਦਾਇਰੇ ਵਿੱਚ 1 ਲੱਖ ਤੋਂ ਵੱਧ ਦਰਖਤ ਲਗਾਏ ਹੋਏ
ਹਨ।ਸ਼੍ਰੀ ਵਿਪਨ ਨੇ ਵਿਦਿਆਰਥੀਆਂ ਨੂੰ ਦਸਿਆ ਕੇ ਕਿਵੇਂ ਪਾਣੀ ਵਿਚੋਂ ਖਣਿਜ ਪਦਾਰਥਾਂ
ਨੂੰ ਅਲੱਗ ਕੀਤਾ ਜਾਂਦਾ ਹੈ ਤਾਂ ਜੋ ਸਾਫ ਪਾਣੀ ਨੂੰ ਬੁਆਇਲਰ ਦੀ ਵਰਤੋਂ ਵਿੱਚ
ਲਿਆਇਆ ਜਾ ਸਕੇ ਅਤੇ ਬਾਕੀ ਬੱਚਦੇ ਰਸਾਇਨਾਂ ਨੂੰ ਠੋਸ ਮਾਤਰਾ ਦੇ ਵਿੱਚ ਅੱਗੇ
ਇਸਨੂੰ ਖਤਮ ਕਰਨ ਅਤੇ ਦਬਾਉਣ ਲਈ ਪੰਜਾਬ ਪ੍ਰਦੂਸ਼ਨ ਕੰਟ੍ਰੋਲ ਬੋਰਡ ਨੂੰ ਭੇਜਿਆ
ਜਾਂਦਾ ਹੈ। ਇਸ ਇੰਡਸਟ੍ਰੀਅਲ ਵਿਜਿਟ ਦੀ ਅਗਵਾਈ ਸ੍ਰੀ. ਜੇ. ਐਸ. ਘੇੜਾ, ਮੁੱਖੀ ਵਿਭਾਗ
ਈ.ਸੀ.ਈ., ਮਿਸ. ਕ੍ਰਿਤੀਕਾ, ਲ਼ੈਕਚਰਾਰ ਈ.ਸੀ.ਈ. ਨੇ ਕੀਤੀ। ਅਖੀਰ ਵਿੱਚ ਸਮੂਹ ਸਟਾਫ ਅਤੇ
ਵਿਦਿਆਰਥੀਆਂ ਨੇ ਇੰਜ. ਸ਼੍ਰੀ ਸਰਬਜੀਤ ਸਿੰਘ, ਇੰਜ: ਵਰਮਾ ਅਤੇ ਸ਼੍ਰੀ ਵਿਪਨ ਦਾ
ਧੰਨਵਾਦ ਕੀਤਾ।ਇਹ ਦੌਰਾ ਬੱਚਿਆਂ ਲਈ ਬਹੁਤ ਫ਼ੳਮਪ;ਾਇਦੇਮੰਦ ਤੇ ਗਿਆਨ ਭਰਪੂਰ ਹੋ
ਨਿਬੜਿਆ ਅਤੇ ਆਪਣੀ ਇਸ ਵਿਜ਼ਿਟ ਨੂੰ ਯਾਦਗਾਰ ਬਣਾਉਣ ਲਈ ਜਂਾਦੀ ਵਾਰ
ਗੁਰਦੁਆਰਾ ਸ਼੍ਰੀ ਕੋਟ ਪੁਰਾਣ ਸਾਹਿਬ, ਰੋਪੜ ਅਤੇ ਆੳਂੁਦੀ ਵਾਰ ਤਖ਼ਤ ਸ਼੍ਰੀ ਕੇਸਗੜ
ਸਾਹਿਬ ਵਿੱਖੇ ਨਮਨ ਕੀਤਾ।ਬਚਿਆਂ ਨੇ ਇਸ ਦੌਰਾਨ ਵਿਰਾਸਤ-ਏ-ਖ਼ਾਲਸਾ, ਅਨੰਦਪੁਰ
ਸਾਹਿਬ ਦੇ ਵੀ ਦਰਸ਼ਨ ਕੀਤੇ।