ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਉਮਦਾ ਪ੍ਰਦਰਸ਼ਨ ਕਰਦੇ
ਹੋਏ ਸੀ.ਟੀ. ਇੰਸਟੀਚਿਊਟ ਵਿਖੇ ਹੋਏ ਤਕਨੀਕੀ ਮੁਕਾਬਲੇ “ਸਭਿਆਟਿਕ” ਵਿੱਚ
ਤਿੰਨ ਇਨਾਮ ਜਿੱਤੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੰਪਿਊਟਰ
ਵਿਭਾਗ ਦੇ ਪ੍ਰਿਤਪਾਲ ਸਿੰਘ ਨੇ ਲੈਨ ਗੇਮਿੰਗ ਵਿੱਚ ਪਹਿਲਾ ਇਨਾਮ, ਮਕੈਨੀਕਲ
ਵਿਭਾਗ ਦੇ ਮੰਜੀਤ,ਰਨਵੀਰ ਸਿੰਘ, ਦਿਵਅੰਨਸ਼ੂ, ਲਕਸ਼ਮਨ, ਅਕਲੇਸ਼, ਸਤਪਾਲ ਨੇ
ਪ੍ਰੋਜੈਕਟ ਮੁਕਾਬਲੇ ਵਿੱਚ ਦੂਜਾ ਸਥਾਨ ਅਤੇ ਕੰਪਿਊਟਰ ਵਿਭਾਗ ਦੇ ਸਾਹਿਜ ਤੇ
ਵੀਰੇਨ ਨੇ ਟੈਕਮੈਮਸ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਟਾਫ ਦੀ
ਸ਼ਲਾਘਾ ਕੀਤੀ। ਇਸ ਮੌਕੇ ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਸ੍ਰੀ ਰਾਜੀਵ
ਭਾਟੀਆ, ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਗੋਰਵ ਸ਼ਰਮਾ
ਅਤੇ ਮੈਡਮ ਅਵਿਨਾਸ਼ ਸ਼ਾਮਿਲ ਸਨ।