ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਡਾ. ਕੁਲਵੰਤ ਸਿੰਘ
(ਆਰਥੋਪੈਡਿਕ ਸਰਜਨ ਅਤੇ ਐਮ. ਡੀ. ਕੇ. ਜੀ. ਐਮ. ਬੋਨ ਹਸਪਤਾਲ, ਜਲੰਧਰ) ਵੱਲੋਂ ਉਹਨਾਂ ਦੀ ਸਿੱਖਿਆਂ
ਸੰਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਵੱਡੀ ਵਿੱਤੀ ਰਾਸ਼ੀ ਭੇਟ ਦੇ ਰੂਪ ਵਿਚ ਦਿੱਤੀ ਗਈ। ਉਹਨਾਂ ਕਿਹਾ ਕਿ ਇਹ
ਰਾਸ਼ੀ ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਦੇ ਸਮਾਜ ਸੇਵਾ ਵਿਚ ਲਗਾਤਾਰ ਗਤੀਸ਼ੀਲ ਰਹਿਣ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ
ਕੇ ਦਿੱਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਦੇ ਸਮਾਜ ਸੇਵਾ ਵਿਚ ਲਗਾਤਾਰ ਗਤੀਸ਼ੀਲ ਰਹਿਣ ਦੀ ਸ਼ਖਸੀਅਤ ਤੋਂ
ਪ੍ਰਭਾਵਿਤ ਹੋ ਕੇ ਦਿੱਤੀ ਗਈ ਹੈ। ਕਾਲਜ ਪ੍ਰਿੰਸੀਪਲ ਨੇ ਉਹਨਾਂ ਵੱਲੋਂ ਦਿੱਤੀ ਇਸ ਭੇਟ ਨੂੰ ਆਦਰਪੂਰਵਕ
ਸਵਿਕਾਰਦਿਆਂ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਡਾ. ਕੁਲਵੰਤ ਸਿੰਘ ਵਰਗੀ
ਸਖ਼ਸ਼ੀਅਤ ਨਾ ਕੇਵਲ ਆਪਣੇ ਪੇਸ਼ੇ ਦੇ ਮਾਧਿਅਮ ਰਾਹੀਂ ਸਮਾਜ ਸੇਵਾ ਦਾ ਕਰਤੱਵ ਨਿਭਾਅ ਰਹੇ ਹਨ ਬਲਕਿ ਦੂਸਰੇ
ਲੋਕਾਂ ਲਈ ਵੀ ਪ੍ਰੇਰਣਾ ਸਰੋਤ ਹੈ ਜ਼ਰੂਰਤਮੰਦ ਮਰੀਜ਼ਾ ਦਾ ਮੁਫਤ ਇਲਾਜ ਕਰਨ ਦੀ ਸੇਵਾ ਉਹਨਾਂ ਦੇ ਸੱਚੇ-ਸੁੱਚੇ
ਵਿਅਕਤੀਤਵ ਦੀ ਪਹਿਚਾਣ ਬਣ ਚੁੱਕਾ ਹੈ। ਨਾਰੀ ਸਿੱਖਿਆ ਦੇ ਖੇਤਰ ਵਿਚ ਉਹਨਾਂ ਵੱਲੋਂ ਕੀਤਾ ਗਿਆ ਇਹ
ਉਪਰਾਲਾ ਵਿਦਿਆਰਥਣਾਂ ਦੇ ਭੱਵਿਖਮਈ ਸੁਪਨਿਆ ਨੂੰ ਪੂਰਾ ਕਰੇਗਾ। ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਕਿਹਾ ਕਿ
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਸੰਸਥਾ ਬੇਟੀਆਂ ਦੀ ਸਿੱਖਿਆ ਲਈ ਹਮੇਸ਼ਾ ਵਚਨਬੱਧ ਰਹੀ ਹੈ
ਤਾਂ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਆਪਣੇ ਭੱਵਿਖ ਪ੍ਰਤੀ ਅਤੇ ਜਿੰਮੇਵਾਰiਆਂ ਪ੍ਰਤੀ ਜਾਗਰੂਕ ਹੋ ਸਕਣ।