ਓਟਾਵਾ : ਕੈਨੇਡਾ ‘ਚ ਹਾਲ ਹੀ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ 157 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣੇ ਕੇ ਉੱਭਰੀ ਹੈ ਪਰ ਉਹ ਅਜੇ ਵੀ ਬਹੁਮਤ ਦੇ ਅੰਕੜੇ 13 ਸੀਟਾਂ ਦੂਰ ਹੈ। ਕੈਨੇਡਾ ਦੇ ਚੋਣ ਕਮਿਸ਼ਨ ਮੁਤਾਬਕ 338 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਲਿਬਰਲ ਪਾਰਟੀ ਨੂੰ 33.0 ਫ਼ੀਸਦੀ ਵੋਟਾਂ ਮਿਲੀਆਂ ਹਨ, ਜਦੋਂਕਿ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ ਨੂੰ 34.4 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ। ਉੱਥੇ ਹੀ ਬਲੋਕ ਕਿਊਬੈਕਸ ਨੂੰ 7.7 ਫ਼ੀਸਦੀ, ਜਗਮੀਤ ਸਿੰਘ ਦੀ ਐੱਨ. ਡੀ. ਪੀ. ਨੂੰ 15.09 ਫ਼ੀਸਦੀ, ਗਰੀਨ ਪਾਰਟੀ ਨੂੰ 6.5 ਫ਼ੀਸਦੀ ਵੋਟਾਂ ਮਿਲੀਆਂ ਹਨ।