ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਫਾਈਨ ਆਰਟਸ ਵਿਭਾਗ ਅਤੇ ਹੋਮ ਸਾਇੰਸ ਵਿਭਾਗ ਦੀ
ਸਾਝਂੇਦਾਰੀ ਨਾਲ ਮਿਤੀ 24 ਅਤੇ 25 ਅਕਤੂਬਰ ਨੂੰ ਦੀਵਾਲੀ ਨਾਲ ਸੰਬੰਧਿਤ ਵਸਤੂਆਂ ਦੀ ਐਗਜੀਬੀਸ਼ਨ
ਲਗਾਈ ਗਈ।ਇਹ ਵਸਤੂਆਂ ਵਿਦਿਆਰਥਣਾਂ ਵੱਲ਼ੋਂ ਆਪਣੇ ਹੱਥੀ ਤਿਆਰ ਕੀਤੀਆਂ ਗਈਆਂ ਸਨ।ਜਿਨ੍ਹਾਂ
ਵਿਚ ਫਾਈਨ ਆਰਟਸ ਵਿਭਾਗ ਵੱਲੋਂ ਹੈਂਡ ਮੇਡ ਦੀਵੇ, ਗਰੀਟਿੰਗ ਕਾਰਡ, ਪੋਸਟਰ, ਪੇਟਿੰਡ ਕਰਾਫਟਸ ਲੈਂਪ,
ਜਿਊਲਰੀ ਅਤੇ ਹੋਰ ਬਹੁਤ ਸਾਰੀਆਂ ਘਰ ਸਜਾਉਣ ਦੀਆਂ ਵਸਤਾਂ ਆਦਿ ਸ਼ਾਮਿਲ ਸਨ ਅਤੇ ਹੋਮ ਸਾਇੰਸ
ਵਿਭਾਗ ਵੱਲੋਂ ਹੈਂਡ ਮੇਡ ਹੈਡੀਕਰਾਫਟ,ਵਾਲ ਹੈਗਿੰਗ, ਗਲਾਸ ਪੇਟਿੰਗ ਅਤੇ ਫਲਾਵਰਪੋਟ ਆਦਿ ਵਸਤੂਆਂ
ਪ੍ਰਦਰਸ਼ਨੀ ਦਾ ਮੁੱਖ ਕੇਂਦਰ ਰਹੀਆਂ, ਜੋ ਵਿਦਿਆਰਥਣਾਂ ਦੇ ਹੁਨਰਮਈ ਯੋਗਤਾ ਦੀ ਦਿਲਕਸ਼ ਤਸਵੀਰ ਪੇਸ਼
ਕਰ ਰਹੀਆਂ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਵਸਰ
ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਪ੍ਰਦਰਸ਼ਿਤ ਕਰਨ ਦਾ ਮੰਚ ਪ੍ਰਦਾਨ ਕਰਦੇ ਹਨ।
ਵਿਦਿਆਰਥਣਾਂ ਦੇ ਆਤਮ ਵਿਸ਼ਵਾਸ ਨੁੰ ਦ੍ਰਿੜ ਕਰਦੇ ਹਨ ਜੋ ਕਿ ਭੱਵਿੱਖ ਵਿਚ ਰੁਜਗਾਰ ਦੇ ਮੌਕਿਆਂ ਲਈ
ਸਹਾਈ ਬਣਦੇ ਹਨ।ਪ੍ਰਿੰਸੀਪਲ ਮੈਡਮ ਨੇ ਸਟਾਫ ਅਤੇ ਵਿਦਿਆਰਥਣਾਂ ਨੁੰ ਦੀਵਾਲੀ ਦੀ ਮੁਬਾਰਕਬਾਦ
ਦਿੱਤੀ। ਉਹਨਾਂ ਸਮੂਹ ਵਿਦਿਆਰਥਣਾਂ ਕੋਲੋ ਵਾਤਾਵਰਣ ਨੂੰ ਪ੍ਰਦੂਸ਼ਨ ਰਹਿਤ ਰੱਖਣ ਲਈ ਅਤੇ ਪਟਾਕੇ
ਨਾ ਚਲਾਉਣ ਦਾ ਪ੍ਰਣ ਲਿਆ ਅਤੇ ਪਟਾਕਿਆਂ ਉੱਤੇ ਖਰਚੀ ਜਾਣ ਵਾਲੀ ਰਕਮ ਨੂੰ ਕਿਸੇ ਜਰੂਰਤਮੰਦ ਦੀ
ਸਹਾਇਤਾ ਕਰਨ ਲਈ ਪ੍ਰੇਰਿਆ। ਉਹਨਾਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਅਤੇ ਕਲਾ
ਯੋਗਤਾ ਦੀ ਭਰਪੂਰ ਸ਼ਲਾਘਾ ਕੀਤੀ ।ਵਿਦਿਆਰਥਣਾਂ ਵੱਲੌਂ ਤਿਆਰ ਕੀਤੀਆਂ ਇਨ੍ਹਾਂ ਵਸਤਾਂ ਦੀ ਭਾਰੀ
ਗਿਣਤੀ ਵਿਚ ਵਿਕਰੀ ਹੋਈ । ਪ੍ਰਿੰਸੀਪਲ ਮੈਡਮ ਜੀ ਨੇ ਵਿਭਾਗ ਦੀ ਮੁਖੀ ਡਾ. ਰੂਪਾਲੀ ਰਾਜਧਾਨ ਅਤੇ ਮੈਡਮ
ਸਰਬਜੀਤ ਕੌਰ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਮਿਸ ਆਤਮਾ ਸਿੰਘ ਦੀ ਇਸ ਮਿਹਨਤ ਭਰਪੂਰ
ਗਤੀਵਿਧੀ ਕਰਵਾਉਣ ਲਈ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੀ ਸ਼ਤੀਸ ਜੈਨ ਜੀ (ਸੀ. ਐਮ. ਡੀ., ਹਵੇਲੀ)ਨੇ
ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਪ੍ਰਦਰਸ਼ਨੀ ਦੀ ਪ੍ਰਸੰਸਾ ਕਰਦਿਆ ਬਹੁਤ ਸਾਰੀਆਂ ਵਸਤੂਆਂ
ਦੀ ਖਰੀਦੋ ਫਰੋਖਤ ਵੀ ਕੀਤੀ।