ਜਲੰਧਰ : ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦ੍ਵਾਰਾ ਅਰਬਨ ਸਟੇਟ ਫੇਜ਼  2 ਵਿਖੇ ਇਕ ਫ੍ਰੀ ਮੇਡਿਕੈਕ ਚੈਕਅਪ ਕੈੰਪ ਕਰਵਾਇਆ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇ ਪੂਰਵ ਨੂੰ ਸਮਰਪਿਤ ਸ਼੍ਰੀ ਗੁਰੂ ਹਰਿ ਰਾਏ ਚੈਰੀਟੇਬਲ ਹਸਪਤਾਲ ਵਿਖੇ ਡਾ. SP ਸਿੰਘ ਓਬਰਾਏ ਮੈਨੇਜਿੰਗ ਟ੍ਰਸ੍ਟ ਸਰਬਤ ਦਾ ਭਲਾ ਵੱਲੋਂ ਦਿਨ ਐਤਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤਕ ਲਗਾਇਆ ਗਿਆ। ਇਸ ਕੈੰਪ ਦੀ ਅਗਵਾਈ ਡਾ. ਦਲਜੀਤ ਸਿੰਘ ਗਿੱਲ MD ਨੇ ਕੀਤੀ। ਅਤੇ ਇਸ ਕੈੰਪ ਦਾ ਉਦਘਾਟਨ ਡਾ.ਇਕਬਾਲ ਸਿੰਘ ਸਾਬਕਾ ਲੈਫ. ਗਵਰਨਰ, ਪਾਂਡੀਚਰੀ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਕੈੰਪ ਦੇ ਵਿਚ ਮਾਹਰ ਡਾਕਟਰਾਂ ਦ੍ਵਾਰਾ ਆਪਣੀ ਸੇਵਾਵਾਂ ਦਿਤੀਆਂ ਜਿਨ੍ਹਾਂ ਵਿਚ ਡਾ.ਅਨਮੋਲ ਸਿੰਘ ਰਾਏ DM NEUROLOGY, ਡਾ. ਵਿਵੇਕ ਰਾਣਾ DM CARIOLOGY, ਡਾ. ਜਸਪ੍ਰੀਤ ਕੌਰ ਰੰਧਾਵਾ MDS PERIODONTIES, ਡਾ. ਅਮਰਜੀਤ ਸਿੰਘ ਵਿੱਜ MD MEDICINE, ਡਾ. ਇੰਦਰਪ੍ਰੀਤ ਸਿੰਘ MD CHEST, ਡਾ. ਗੁਰਪਾਰ ਸਿੰਘ ਵਿੱਜ MS EYE, ਡਾ. ਅਨੁਰਾਗ ਜੁਲਕਾ MD EYE, ਡਾ. ਅਮਨਦੀਪ ਸਿੰਘ MS EYE, ਡਾ. ਇੰਦਰਪ੍ਰੀਤ ਸਿੰਘ MS ORTHO, ਡਾ. ਸਰਬਜੀਤ ਕੌਰ MBBS, ਡਾ. ਸੰਦੀਪ ਸ਼ਰਮਾ BDS, ਇਸ ਕੈੰਪ ਵਿਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਈ.ਸੀ.ਜੀ, ਸ਼ੂਗਰ, ਯੂਰਿਕ ਐਸਿਡ, ਬੋਨ ਡੇਨਿਸਟੀ ਟੈਸਟ ਆਦਿ। ਇਸ ਫ੍ਰੀ ਮੈਡੀਕਲ ਕੈੰਪ ਵਿੱਚ ਲੱਗ-ਭਗ 700 ਤੋਂ 800 ਮਰੀਜ਼ਾਂ ਨੇ ਆਪਣਾ ਫ੍ਰੀ ਮੈਡੀਕਲ ਚੈਕਅਪ ਕਰਵਾਇਆ।