ਜਲੰਧਰ : ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਜੀ ਨੇ ਕਾਂਗਰਸ ਭਵਨ ਜਲੰਧਰ ਵਿਖੇ ਦੀਵਾਲੀ ਪੂਜਾ ਕੀਤੀ। ਜਿਸ ਵਿਚ ਜਲੰਧਰ ਸ਼ਹਿਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜ ਅਤੇ ਸੈਂਟਰ ਹਲਕੇ ਦੇ ਵਿਧਾਇਕ ਰਾਜਿੰਦਰ ਬੈਰੀ ਦੇ ਨਾਲ ਹੋਰ ਵੀ ਸ਼ਹਿਰ ਦੇ ਪਦਵੰਤੇ ਅਤੇ ਔਹਦੇ ਦਾਰਾ ਨੇ ਸ਼ਿਰਕਤ ਕੀਤੀ ਪੂਜਾ ਖਤਮ ਹੋਣ ਤੋਂ ਬਾਅਦ ਸਾਰੇ ਆਏ ਹੋਏ ਔਹਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਦੀਵਾਲੀ ਦੇ ਵਾਰੇ ਚਾਨਣਾ ਪਾਇਆ ਅਤੇ ਦਸਿਆ ਕਿ ਬੁਰਾਈ ਦੀ ਹਮੇਸ਼ਾ ਹਰ ਅਤੇ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਮੌਕੇ ਤੇ ਸਾਬਕਾ ਕੌਂਸਲਰ ਪ੍ਰਦੀਪ ਰਾਏ, ਸ਼ਬਨਮ, ਜੱਸੀ ਕੀਮਤੀ ਸੈਨੀ, ਪਰਮਜੀਤ, ਸੰਦੀਪ ਅਰੋੜਾ ਆਦਿ ਮੌਜੂਦ ਸਨ।