ਜਲੰਧਰ : ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪ੍ਰਿੰਸੀਪਲ
ਡਾ ਨਵਜੋਤ ਨੂੰ ਕਾਲਜ ਦੀਆਂ ਹ’ਸਣਹਾਰ ਵਿਦਿਆਰਥਣਾਂ ਦੀ ਮਦਦ ਕਰਨ ਲਈ, ਕੈਨੇਡਾ ਦੀ ਧਰਤੀ ਤੇ ਰਹਿ ਰਹੀ
ਸੋਨੀਆ ਸਿੰਘ ਵੱਲੋਂ ਆਪਣੀ ਮਾਤਾ ਸ਼੍ਰੀਮਤੀ ਜਗਬੀਰ ਕੌਰ ਜੀ ਰਾਹੀਂ ਵੱਡੀ ਰਕਮ ਭੇਂਟ ਕੀਤੀ ਗਈ। ਅਸਲ ਵਿਚ
ਸੋਨੀਆ ਸਿੰਘ ਆਪਣੇ ਵਿਦਿਅਕ ਜੀਵਨ ਦਦੌਰਾਨ ਡਾ ਨਵਜੋਤ ਜੀ ਦੀ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਆਪਣੇ
ਵਿਦਿਆਰਥੀ ਜੀਵਨ ਦੌਰਾਨ ਉਸ ਨੇ ਆਪਣੇ ਗੁਰੂ ਡਾ ਨਵਜੋਤ ਜੀ ਨੂੰ ਲੋੜਵੰਦ, ਗਰੀਬ ਹੋਣਹਾਰ ਵਿਦਿਆਰਥੀਆਂ
ਦੀ ਸਹਾਇਤਾ ਲਈ ਕਰਮਸ਼ੀਲ ਰਹਿੰਦਿਆਂ ਦੇਖਿਆ ਆਪਣੇ ਗੁਰੂ ਦੇ ਇਸ ਗੁਣ ਤੋਂ ਪ੍ਰਭਾਵਿਤ ਹੋ ਕੇ ਅਤੇ
ਉਹਨਾਂ ਦੇ ਦਰਸਾਏ ਹੋਏ ਮਾਰਗਾਂ ਨੂੰ ਅਪਣਾਉਂਦੇ ਹੋਏ, ਗੁਰੂ ਦਾ ਮਾਣ ਰੱਖਦਿਆਂ ਉਸ ਨੇ ਕਾਲਜ ਦੀਆਂ
ਲੋੜਵੰਦ ਵਿਦਿਆਰਥਣਾਂ ਦੀ ਮਦਦ ਕਰਨ ਲਈ ਵੱਡੀ ਰਕਮ ਵਿੱਤੀ ਸਹਾਇਤਾ ਵੱਲੋਂ ਭੇਂਟ ਕੀਤੀ।