ਜਲੰਧਰ : ਆਈ. ਵੀ. ਵਰਲਡ ਪਲੇ ਸਕੂਲ, ਸਿਵਿਲ ਲਾਈਨਜ਼ ਬੱਚਿਆਂ ਨੂੰ ਨੈਤਿਕ
ਮੁੱਲਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਵਿੱਚ
ਹਮੇਸ਼ਾ ਅੱਗੇ ਰਹਿੰਦਾ ਹੈ।ਇਸੇ ਉਪਰਾਲੇ ਅਧੀਨ 8 ਨਵੰਬਰ, 2019
ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ
ਸ਼ਰਧਾ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ।ਇਸ ਮੌਕੇ ਫ਼#39;ਤੇ ਸਕੂਲ
ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।ਸਕੂਲ ਦੇ
ਨੰਨੇ-ਮੁੰਨੇ ਬੱਚਿਆਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ
ਸਿੱਖਿਆਵਾਂ ਨੂੰ ਦਰਸਾਉਂਦੇ ਸ਼ਬਦ ਗਾਏ ਗਏ।
ਸਕੂਲ ਦੀੇ ਡਾਇਰੈਕਟਰ ਸ੍ਰੀਮਤੀ ਇਨਾ ਵਾਸਲ, ਸੀ.ਈ.ਓ. ਸ੍ਰੀ ਰਾਘਵ
ਵਾਸਲ, ਪ੍ਰਿੰਸੀਪਲ ਸ੍ਰੀਮਤੀ ਐੱਸ. ਚੌਹਾਨ ਅਤੇ ਮੁੱਖ
ਅਧਿਆਪਕਾ ਸ੍ਰੀਮਤੀ ਸ਼ੇਫਾਲੀ ਸ਼ਰਮਾ ਦੂਆਰਾ ਵਿਦਿਆਰਥੀਆਂ
ਨੂੰ ਗੁਰੂ ਜੀ ਦੁਆਰਾ ਦੱਸੇ ਮਾਰਗ ਉੱਤੇ ਚੱਲਣ ਅਤੇ ਉਹਨਾਂ
ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਪ੍ਰੇਰਨਾ
ਦਿੱਤੀ ਗਈ।ਸਕੂਲ ਦੇ ਨੰਨੇ-ਮੁੰਨੇ ਬੱਚੇ ਆਪਣੇ ਰਵਾਇਤੀ
ਪਹਿਰਾਵੇ ਵਿੱਚ ਬਹੁਤ ਹੀ ਆਕਰਸ਼ਕ ਲੱਗ ਰਹੇ ਸਨ। ਵਿਦਿਆਰਥੀਆਂ ਨੂੰ
ਲੰਗਰ ਛਕਾ ਕੇ ਵੰਡ ਕੇ ਛਕਣ ਦੀ ਪ੍ਰੇਰਨਾ ਦਿੱਤੀ ਗਈ।ਗੁਰੂ ਜੀ ਦੀ
ਉਸਤਤ ਵਿੱਚ ਗਾਏ ਗਏ ਸ਼ਬਦ ਇੱਕ ਅਲੱਗ ਹੀ ਅਨੰਦ ਦਾ ਅਹਿਸਾਸ
ਕਰਵਾ ਰਹੇ ਸਨ।ਸਕੂਲ ਵਿੱਚ ਮਨਾਏ ਇਸ ਗੁਰਪੁਰਬ ਰਾਹੀਂ
ਵਿਦਿਆਰਥੀਆਂ ਨੂੰ ਸੇਵਾ, ਕੀਰਤਨ, ਲੰਗਰ ਅਤੇ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਦਿਖਾਏ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ।