ਜਲੰਧਰ : ਵਾਸਲ ਐਜੂਕੇਸ਼ਨ ਸੋਸਾਇਟੀ ਦੀ ਅਗਵਾਈ ਵਿੱਚ ਆਈ. ਵੀ. ਵਰਲਡ
ਸਕੂਲ, ਜਲੰਧਰ ਵਿੱਚ 8 ਨਵੰਬਰ, 2019 ਨੂੰ ਸਾਹਿਬ ਸ੍ਰੀ ਗੁਰੂ
ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਅਤੇ
ਉਤਸ਼ਾਹ ਨਾਲ਼ ਮਨਾਇਆ ਗਿਆ।ਇਸ ਮੌਕੇ ’ਤੇ ਸਕੂਲ ਨੂੰ
ਬਹੁਤ ਹੀ ਸੁੰਦਰ ਤਰੀਕੇ ਨਾਲ਼ ਸਜਾਇਆ ਗਿਆ।ਪੰਜ ਪਿਆਰਿਆਂ ਦੀ
ਅਗਵਾਈ ਵਿੱਚ ਲਿਆਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ
ਸਕੂਲ ਵਿੱਚ ਪ੍ਰਕਾਸ਼ ਕੀਤਾ ਗਿਆ।ਪੰਜ ਪਿਆਰਿਆਂ ਦੇ ਬਾਣੇ ਵਿੱਚ
ਸਜੇ ਵਿਦਿਆਰਥੀ ਬਹੁਤ ਹੀ ਆਕਰਸ਼ਕ ਲੱਗ ਰਹੇ ਸਨ।ਸਕੂਲ ਦੇ
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੁਖਮਨੀ ਸਾਹਿਬ ਜੀ ਦਾ
ਪਾਠ ਸਰਵਣ ਕੀਤਾ। ਪਾਠ ਦੀ ਸਮਾਪਤੀ ਉਪਰੰਤ ਭੋਗ ਪਾ ਕੇ ਸਕੂਲ
ਦੀ ਤਰੱਕੀ ਲਈ ਅਰਦਾਸ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਦੁਆਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ
ਸ਼ਬਦ ਗਾਏ ਗਏ।ਭੋਗ ਉਪਰੰਤ ਗੁਰੂ ਦਾ ਲੰਗਰ ਅਤੁੱਟ
ਵਰਤਿਆ।ਵਿਦਿਆਰਥੀਆਂ ਨੇ ਪੂਰੀ ਸ਼ਰਧਾ ਭਾਵਨਾ ਨਾਲ਼ ਸੰਗਤਾਂ
ਨੂੰ ਲੰਗਰ ਛਕਾਇਆ।ਸਕੂਲ ਦੇ ਡਾਇਰੈਕਟਰ ਸ੍ਰੀਮਤੀ ਇਨਾ ਵਾਸਲ
ਅਤੇ ਵਾਸਲ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ.ਵਾਸਲ
ਜੀ ਨੇ ਇਸ ਸ਼ੁੱਭ ਦਿਹਾੜੇ ’ਤੇ ਸਾਰਿਆਂ ਨੂੰ ਵਧਾਈਆਂ
ਦਿੱਤੀਆਂ ।ਗੁਰਪੁਰਬ ਦੇ ਇਸ ਪਾਵਨ ਮੌਕੇ ਉੱਪਰ ਸਕੂਲ ਦੇ
ਪ੍ਰਿੰਸੀਪਲ ਸ੍ਰੀਮਤੀ ਐੱਸ. ਚੌਹਾਨ ਦੁਆਰਾ ਵਿਦਿਆਰਥੀਆਂ
ਨੂੰ ਗੁਰੂ ਜੀ ਦੁਆਰਾ ਦੱਸੇ ਮਾਰਗ ਉੱਤੇ ਚੱਲਣ ਅਤੇ ਉਹਨਾਂ
ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ
ਪ੍ਰੇਰਨਾ ਦਿੱਤੀ ਗਈ।