ਜਲੰਧਰ : ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਨਸਟੀਟਿਊਟ ਦੇ ਚਾਰੋਂ ਸਕੂਲਾਂ ਦੇ ਵਿਦਿਆਰਥੀਆਂ ਨੇ ਮਿਲ ਕੇ ‘ਯੂਫੋਰੀਆ ਫੈਨਟਸੀ ਲੈਂਡ’ ਥੀਮ ਨਾਲ ਅਤੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਅਤੇ ਸਮਾਜਿਕ ਕਰਤੱਵਾਂ ਨੂੰ ਪੂਰਾ ਕਰਦੇ ਹੋਏ ਸਸ਼ਕਤ ਭਾਰਤ ਦਾ ਨਿਰਮਾਣ ਕਰਨ ਦੇ ਸੰਦੇਸ਼ ਨੂੰ ਫੈਲਾਉਂਦੇ ਹੋਏ ਕਾਰਨੀਵਾਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਮੁੱਖ ਮਹਿਮਾਨ ਦੀ ਭੂਮਿਕਾ ਰਾਜਬੀਰ ਸਿੰਘ (ਸਾਬਕਾ ਐਗਜੈਕਟਿਵ ਡਾਇਰੈਕਟਰ ਸੀ.ਬੀ.ਐੱਸ.ਈ., ਨਵÄ ਦਿੱਲੀ, ਪ੍ਰਸਨੈਲਟੀ ਕੰਨਸਲਟੈਂਟ ਸੀ.ਬੀ.ਐੱਸ.ਈ.) ਨੇ ਨਿਭਾਈ ਅਤੇ ਮਹਿਮਾਨ ਦੀ ਭੂਮਿਕਾ ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰਸੱਟ ਦੇ ਪ੍ਰੈਸੀਡੈਂਟ ਡਾਇਰੈਕਟਰ ਰਮੇਸ਼ ਸੂਦ ਅਤੇ ਟਰੱਸਟੀ ਸੰਦੀਪ ਜੈਨ ਨੇ ਨਿਭਾਈ। ਸਾਰੇ ਯੂਫੋਰੀਆ ਦਾ ਆਯੋਜਨ ਚਾਰੋ ਸਕੂਲਾਂ ਦੀ ਸਟੂਡੈਂਟ ਕੌਂਸਲ ਵੱਲੋਂ ਮਿਲ ਕੇ ਕੀਤਾ ਗਿਆ। ਥੀਮ ਤੋਂ ਲੈ ਕੇ ਸੱਭਿਆਚਾਰਕ ਪ੍ਰੋਗਰਾਮ ਤੱਕ ਸਾਰਾ ਕਾਰਜ ਬੱਚਿਆਂ ਨੇ ਸੰਭਾਲਿਆ। ਸਭ ਤੋਂ ਪਹਿਲਾਂ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਬੱਚਿਆਂ ਵੱਲੋਂ ਮਿੱਠੀ ਅਵਾਜ ਵਿੱਚ ‘ਲੱਖ ਖੁਸ਼ੀਆਂ ਪਾਤਸ਼ਾਹੀਆਂ’ ਸ਼ਬਦ ਗਾ ਕੇ ਸਾਰੇ ਮਾਹੌਲ ਨੂੰ ਰੂਹਾਨੀ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਮੁੱਖ ਮਹਿਮਾਨ ਨੇ ਗ਼ੁਬਾਰੇ ਉਡਾ ਕੇ ਯੂਫੋਰੀਆ ਸ਼ੁਰੂ ਕੀਤਾ। ਇਸ ਮੌਕੇ ’ਤੇ ਬੱਚਿਆਂ ਨੇ ਹਿਊਮਨ ਚੇਨ ਬਣਾ ਕੇ ਸ਼ਰਧਾ, ਸੰਯਮ ਅਤੇ ਸਮਰਪਣ ਦਾ ਸੰਦੇਸ਼ ਦਿੱਤਾ। ਸਾਰੇ ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਹਿੱਸੇ ਵਿੱਚ ਫੈਨਟਸੀ, ਦੂਜੇ ਹਿੱਸੇ ਵਿੱਚ ਵਿਗਿਆਨ ਅਤੇ ਕਲਪਨਾ ਦਾ ਮੇਲ ਅਤੇ ਤੀਜੇ ਹਿੱਸੇ ਵਿੱਚ ਆਰਟੀਫਿਸ਼ਨਲ ਇੰਨਟੈਲੀਜੈਂਨਸ ’ਤੇ ਅਧਾਰਿਤ ਗੀਤ ਅਤੇ ਨਾਚ ਪੇਸ਼ ਕੀਤੇ ਗਏ। ਸਾਰੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਪੇਸ਼ਕਾਰੀ ਨੇ ਸਮਾਂ ਬੰਨ ਦਿੱਤਾ। ਸਟੇਜ ’ਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਪ੍ਰੈਜ਼ੀਡੈਂਟ ਡਾਕਟਰ ਰਮੇਸ਼ ਸੂਦ ਅਤੇ ਸੰਦੀਪ ਜੈਨ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਲੋਹਾਰਾਂ ਕੈਂਪਸ ਵਿੱਚ ਪੌਦੇ ਲਗਵਾਏ ਗਏ। ਬੱਚਿਆਂ ਵਾਸਤੇ ਬਹੁਤ ਸਾਰੇ ਟੀ-ਸਟਾਲ ਵੀ ਲਗਾਏ ਗਏ। ਵਿਗਿਆਨ ਕੱਲਬ ਦੇ ਵਿਦਿਆਰਥੀਆਂ ਦੁਆਰਾ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਖੂਬ ਵਿਸਤਾਰ ਨਾਲ ਸਮਝਾਇਆ। ਨੁੱਕੜ-ਨਾਟਕ ਦੁਆਰਾ ਬੱਚਿਆਂ ਨੇ ਬੌਰੀ ਮੈਮੋਰੀਅਲ ਟਰਸੱਟ ਦੇ ਤਹਿਤ ਚਲਾਏ ਜਾ ਰਹੇ ਮਿਸ਼ਨ ‘ਬੇਟੀ ਬਚਾਓ-ਬੇਟੀ ਪੜਾਓ’, ‘ਗੋ ਗਰੀਨ, ਨੋ ਟੂ ਪਲਾਸਟਿਕ’ ਡਿਜੀਟਾਈਲਜੇਸ਼ਨ ਆਦਿ ਨੂੰ ਬਹੁਤ ਪ੍ਰਭਾਵਿਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਫੈਂਸੀ ਡਰੈਸ ਪ੍ਰਤੀਯੋਗਿਤਾ, ਸੋਲੋ ਡਾਂਸ ਪ੍ਰਤੀਯੋਗਿਤਾ, ਕਲਰਿੰਗ ਪ੍ਰਤੀਯੋਗਿਤਾ ਅਤੇ ਮਾਡਲਿੰਗ ਪ੍ਰਤੀਯੋਗਿਤਾ ਕਰਵਾਈ ਗਈ। ਫੂਡ ਜੋਨ ਵਿੱਚ ਲੋਕਾਂ ਨੇ ‘ਸੈਂਟਰਲ ਗਰੀਨ’ ਦੁਆਰਾ ਲਗਾਏ ਗਏ ਫੂਡ ਸਟਾਲਾਂ ਦਾ ਭਰਪੂਰ ਆਨੰਦ ਲਿਆ। ‘ਕਿਡ ਜ਼ੋਨ’ ਵਿੱਚ ਬੱਚਿਆਂ ਲਈ ਵਿਭਿੰਨ ਝੂਲੇ ਲਗਾਏ ਗਏ। ਬੱਚਿਆਂ ਨੇ ਇਹਨਾਂ ਦਾ ਪੂਰਾ ਆਨੰਦ ਲਿਆ। ‘ਗੇਮ ਜ਼ੋਨ’ ਵਿੱਚ ਬੱਚਿਆਂ ਲਈ ਵਿਭਿੰਨ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ‘ਐਫ.ਐਮ.’ ਰੇਡੀਓ ਦੇ ਆਰ.ਜੇ. ਨੂੰ ਵੀ ਸੱਦਾ ਦਿੱਤਾ ਗਿਆ। ਜਿਹਨਾਂ ਨੇ ਲੋਕਾਂ ਦਾ ਭਰਪੂਰ ਮੰਨੋਰੰਜਨ ਕੀਤਾ। ਜਿੱਤੇ ਹੋਏ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਜੱਜ ਸਾਹਿਬਾਨਾਂ ਦੀ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਰੈਫਲ ਟਿਕਟਾਂ ਦਾ ਡਰਾਅ ਕੱਢਿਆ ਗਿਆ ਜੋ ਕਿ ਇੰਨੋਸੈਂਟ ਹਾਰਟਸ ਦੇ ਚਾਰੋਂ ਸਕੂਲਾਂ- ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਨਟਰਨੈਸ਼ਨਲ ਸਕੂਲ ਦੇ ਹੈੱਡ ਬੋਆਏ ਅਤੇ ਹੈੱਡ ਗਰਲ ਦੁਆਰਾ ਟਿਕਟ ਚੁੱਕ ਕੇ ਕੱਡਿਆ ਗਿਆ। ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ‘ਗੇਮ ਜ਼ੋਨ’ ਰਿਹਾ। ਯੂਫੋਰੀਆ 2019 ਬੇਹਦ ਖੁਸ਼ੀ ਅਤੇ ਉਤਸ਼ਾਹ ਨਾਲ ਸਮਾਪਤ ਹੋਇਆ।