ਜਲੰਧਰ : ਖੂਨ ਦਾਨ ਕੈੰਪ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਵ ਨੂੰ ਸਮਰਪਿਤ ਟਾਵਰ ਇਨਕਲੇਵ ਜਲੰਧਰ ਦੇ ਗੁਰੂਦੁਆਰਾ ਚਰਨਬਾਗ ਵਿਖੇ ਲਗਾਇਆ ਗਿਆ। ਇਸ ਵਿਚ 60 ਖੂਨ ਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਇਸ ਵਿਚ ਵਿਸ਼ੇਸ਼ ਤੋਰ ਤੇ ਟਾਵਰ ਇਨਕਲੇਵ ਦੀਆ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਰੋਟਰੀ ਕਲੱਬ ਵੇਸ੍ਟ ਜਲੰਧਰ ਦੇ ਡਾ. ਗਰੋਵਰ ਜੀ ਨੇ ਉਦਘਾਟਨ ਕੀਤਾ। ਵਿਸ਼ੇਸ਼ ਤੋਰ ਤੇ ਕੇ ਐਸ ਮਰੋਕ ਐਡੀਸ਼ਨਲ ਸ਼ੈਸ਼ਨ ਜੱਜ ਸ਼ਾਮਲ ਹੋਏ।
ਇਸ ਵਿਚ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਯੋਗਦਾਨ ਪਾਇਆ। ਪ੍ਰਬੰਧ ਵਿਚ ਬਲਦ ਡੋਨਰ ਕਲੱਬ ਮਹਿਤਪੁਰ ਦੇ ਗੁਰਨਾਮ ਮਹਿਸਮ ਪੁਰੀ ਤੇ ਨਕੋਦਰ ਤੋਂ ਡਾ. ਤੇਜੀ ਬਲਦੇਵ ਸਿੰਘ ਸੀ ਏ ਓ, ਵਰਿੰਦਰ ਵਰਮਾ ਨੇ ਕੰਵੀਨੀਅਰ ਦੀ ਭੂਮਿਲਾ ਨਿਭਾਈ।
ਗੁਰੂਦੁਆਰਾ ਕਮੇਟੀ ਵੱਲੋਂ ਵੀ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਮੁੱਖ ਭੂਮਿਕਾ ਦੇ ਤੋਰ ਤੇ ਰਿਟਾਇਰਡ ਚੀਫ ਇੰਜੀਨਿਅਰ ਬੀ ਐਸ ਮਠਾੜੂ ਵੱਲੋਂ ਸੇਵਾ ਨਿਭਾਈ ਗਈ ਖੂਨ ਦਾਨੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਬੂਟੇ ਵੀ ਵੰਡੇ ਗਏ।