ਜਲੰਧਰ : ਇਨੋਸੈਂਟ ਹਾਰਟਸ ਲੋਹਾਰਾਂ ਸਕੂਲ ਨੇ ਸਹੋਦਿਆ ਇੰਟਰ-ਸਕੂਲ ਰੰਗੋਲੀ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਜੱਦਕਿ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਨੇ ਕੋਂਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ। ਇਹ ਪ੍ਰਤੀਯੋਗਿਤਾ ਬਿ੍ਰਟਿਸ਼ ਓਲੀਵੀਆ ਸਕੂਲ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਲਗਭਗ 30 ਸਕੂਲਾਂ ਨੇ ਭਾਗ ਲਿਆ। ਲੋਹਾਰਾਂ ਬ੍ਰਾਂਚ ਵਿੱਚ ਅੱਠਵੀ ਜਮਾਤ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਯਸ਼ਿਕਾ ਅਤੇ ਜੈਸਿਕਾ ਨੇ ਤਾਜ਼ੇ ਫੁੱਲਾਂ ਨਾਲ ਰੰਗੋਲੀ ਬਣਾਈ ਅਤੇ ਕਾਗਜ਼ ਦਾ ਵੀ ਕੈਂਡਲ ਸਟੈਂਡ ਬਣਾਇਆ। ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਦੀਆਂ ਵਿਦਿਆਰਥਣਾਂ ਨੇ ਚਾਵਲਾਂ ਨਾਲ ਰੰਗੋਲੀ ਤਿਆਰ ਕੀਤੀ। ਲੋਹਾਰਾਂ ਬ੍ਰਾਂਚ ਦੀ ਇਸ ਸ਼ਾਨਦਾਰ ਸਫ਼ਲਤਾ ਉੱਤੇ ਪਿ੍ਰੰਸੀਪਲ ਸ਼ਾਲੂ ਸਹਿਗਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਸੱਤਵੀ ਜਮਾਤ ਦੀਆਂ ਵਿਦਿਆਰਥਣਾਂ ਨਾਮਿਆ ਅਤੇ ਪਲਕ ਨੇ ਚਾਵਲਾਂ ਨਾਲ ਦੀਵਾਲੀ ਦਾ ਦ੍ਰਿਸ਼ ਦਿਖਾਂਦੇ ਹੋਏ ਕੌਂਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ। ਪਿ੍ਰੰਸੀਪਲ ਰਾਜੀਵ ਪਾਲੀਵਾਲ ਨੇ ਐੱਚ.ਓ.ਡੀ. ਆਰਟਸ ਮੋਨਾ ਨੂੰ ਬੱਚਿਆਂ ਦੀ ਸ਼ਾਨਦਾਰ ਸਫਲਤਾ ਉੱਤੇ ਵਧਾਈ ਦਿੱਤੀ।