ਜਲੰਧਰ : ਲਾਇਲਪੁਰ ਖਾਲਸਾ ਕਾਲਜ ਆਫ ਵਿਮਨ, ਜਲੰਧਰ ਵੱਲ਼ੋ ਗੁਰੂ ਨਾਨਕ ਦੇਵ ਜੀ ਦੇ 550ਵੇਂ
ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਲਜ ਵਿਚ ਚੱਲ ਰਹੀ ਲੜੀ ਵਿਚ ਸਮਾਗਮ ਦਾ ਆਯੋਜਨ
ਗੁਰਦੁਆਰਾ ਸਿੰਘ ਸਭਾ ਪ੍ਰਤਾਪ ਨਗਰ ਵਿਚ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਆਧਾਰਿਤ ਇਕ ਫਿਲਮ ਦਿਖਾਈ ਗਈ।
ਬੱਚਿਆ ਦੁਆਰਾ ਪਾਠ ਉਚਾਰਨ, ਸ਼ਬਦ ਗਾਇਨ ਤੇ ਕਵਿਤਾਵਾਂ ਉਚਾਰਣ ਕੀਤੀਆਂ
ਗਈਆਂ। ਇਸ ਪ੍ਰਤੀਯੋਗਤਾ ਵਿਚ ਕੁੱਲ ਪੰਜਾਹ ਬੱਚਿਆਂ ਨੇ ਭਾਗ ਲਿਆ ਅਤੇ ਸਾਰੇ
ਬੱਚਿਆ ਨੂੰ ਇਨਾਮ ਦਿੱਤੇ ਗਏ। ਇਲਾਕੇ ਦੇ ਕੋਂਸਲਰ ਸ਼੍ਰੀਮਤੀ ਹਰਸ਼ਰਨ ਕੌਰ (ਹੈਪੀ) ਜੀ
ਅਤੇ ਗੁਰਦੁਆਰਾਂ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਦੇ ਪ੍ਰਿਮਸੀਪਲ ਡਾ. ਨਵਜੋਤ ਜੀ ਦਾ
ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਲੇ ਇਸ ਉਪਰਾਲੇ ਦੀ
ਸ਼ਲਾਘਾ ਕੀਤੀ।