ਜਲੰਧਰ : ਅੱਜ ਮਿਤੀ 19 .11 .2019 ਦਿਨ ਮੰਗਲਵਾਰ ਨੂੰ ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ. ਬਲਦੇਵ ਸਿੰਘ ਦੇਵ ਜੀ ਦੀ ਅਗਵਾਈ ਹੇਠ “ਕਾਂਗਰਸ ਭਵਨ ਜਲੰਧਰ ਵਿਖੇ ਭਾਰਤ ਦੀ ਆਯਰਨ ਲੇਡੀ ਸਵਰਗਵਾਸੀ ਸ੍ਰੀਮਤੀ ਇੰਦਰਾ ਗਾਂਧੀ ਜੀ ਦਾ 102ਵਾਂ ਜਨਮ ਦਿਨ ਮਨਾਇਆ ਗਿਆ। ਇਸ ਖਾਸ ਮੌਕੇ ਤੇ ਹਾਜਿਰ ਹੋਏ ਸਾਬਕਾ ਕੈਬਨਿਟ ਮੰਤਰੀ ਸ੍ਰੀ ਅਵਤਾਰ ਹੈਨਰੀ ਜੀ, ਪ੍ਰਧਾਨ ਜੀ ਨੇ ਅਤੇ ਅਵਤਾਰ ਹੈਨਰੀ ਜੀ ਨੇ ਆਪਏ ਆਪਏ ਭਾਸ਼ਣ ਚ ਕਿਹਾ ਕੇ ਭਾਰਤ ਦੀ ਇਸ ਆਯਰਨ ਲੇਡੀ ਨੇ 1971 ਦੇ ਇੰਡੋ -ਪਾਕ ਯੁੱਧ ਚ ਇਸ ਚੀਜ ਨੂੰ ਸਾਬਤ ਕਰ ਦਿਤਾ ਕੇ ਇਕ ਲੇਡੀ ਵੀ ਦੇਸ਼ ਦੀ ਰੱਖਿਆ ਕਰਨ ਚ ਅਸਮਰਥ ਹੈ। ਇਸੇ ਲਈ ਅੱਜ ਵੀ ਪੂਰਾ ਸੰਸਾਰ ਉਹਨਾਂ ਦੀ ਬਹਾਦੁਰੀ ਅਤੇ ਨਰਮ ਦਿਲੀ ਦੇ ਕਿੱਸੇ ਯਾਦ ਕਰਦੇ ਹਨ ਅਤੇ ਹੋਰ ਬਹੁਤ ਸਾਰਾ ਜੀਵਨ ਬਾਰੇ ਦੱਸਿਆ ਇਸ ਮੌਕੇ ਤੇ ਹਾਜਿਰ ਰਹੇ ,ਮਹਿਲਾ ਵਿੰਗ ਦੀ ਪ੍ਰਧਾਨ ਜਸਲੀਨ ਸੇਠੀ ਸੇਵਾ ਦਲ ਮਹਿਲਾ ਦੀਨਾ ਨਾਥ,ਮਨੋਜ ਅਟਵਾਲ, ਵਿਜੈ ਕੋਸ਼ਲ ,ਆਸ਼ਾ ਅੱਗਰਵਾਲ ਰੰਜਨਾ ,ਸੈਰੀ ਮੱਕੜ ,ਸੁਰਜੀਤ ਕੋਰ , ਰਣਜੀਤ ਰਾਏ ਪ੍ਰੇਮ ਨਾਥ ਦਕੋਹਾ ਗੁਰਕ੍ਰਿਪਾਲ ਭੱਟੀ, ਗੌਤਮ ਭਾਸਕਰ, ਡਾਕਟਰ ਪ੍ਰਦੀਪ ਰਾਏ, ਅਨੂ ਗੁਪਤਾ, ਕੀਮਤੀ ਸੈਣੀ ਮਨੀਸ਼ ਮੱਕੜ, ਸੁਰਜੀਤ ਕੌਰ, ਪ੍ਰਕਾਸ਼ ਚੰਦ ਅਤੇ ਬਹੁਤਸਾਰੇ ਕਾਂਗਰਸੀ ਵਰਕਰ ਅਤੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਅਤੇ ਸਭ ਨੇ ਮਿਲ ਕੇ ਸਵਰਗਵਾਸੀ ਸ੍ਰੀਮਤੀ ਇੰਦਰਾ ਗਾਂਧੀ ਜੀ ਦੀ ਫੋਟੋ ਤੇ ਫੁਲਮਾਲਾਵਾਂ ਪਾ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।