ਜਲੰਧਰ : ਨਾਰੀ ਸਸ਼ਕਤੀਕਰਨ ਦਾ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ਼ ਫਾਰ ਵਿਮੈਨ
ਜਲੰਧਰ ਵਿਚ ਪ੍ਰਿੰਸੀਪਲ ਡਾ. ਨਵਜੋਤ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਸੈਮੀਨਾਰ ਦਾ ਆਯੋਜਨ
ਕੀਤਾ ਗਿਆ। ਜਿਸ ਵਿਚ ਪ੍ਰੋ. ਅਮਿੰਦਰਪਾਲ ਸਿੰਘ ਜੀ (ਰਿਟਾਇਰਡ ਲਾਈਬ੍ਰੇਰੀਅਨ ਤੇ ਆਫਿਸ
ਵਿਅਰਰ, ਪੀ.ਸੀ.ਸੀ.ਟੀ.ਯੂ.) ਨੇ ਸਿੱਖਿਆ, ਸਿੱਖਿਆ ਸੰਸਥਾਵਾਂ ਅਤੇ ਅਧਿਆਪਕਾਂ ਦੇ
ਸੰਬੰਧ ਵਿਚ ਆਪਣੇ ਵਿਚਾਰ ਪ੍ਰਸਤੁੱਤ ਕੀਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.
ਨਵਜੋਤ ਜੀ ਨੇ ਪ੍ਰੋ. ਅਮਿੰਦਰਪਾਲ ਸਿੰਘ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸਖਸ਼ੀਅਤ
ਬਾਰੇ ਸਾਰਿਆਂ ਨੁੰ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਸਿੱਖਿਆਂ ਪ੍ਰਾਪਤ ਕਰਨਾ
ਸੱਭ ਦਾ ਮੂਲ ਅਧਿਕਾਰ ਹੈ, ਜੋ ਬਾਕੀ ਸਾਰੇ ਅਧਿਕਾਰਾਂ ਦੀ ਪ੍ਰਾਪਤੀ ਦਾ ਸਾਧਨ ਹੈ।
ਅਜੋਕੇ ਸਮੇਂ ਉੱਚ ਸਿਖਿਆਂ ਸਿਰਫ ਸੀਮਤ ਵਰਗ ਤਕ ਹੀ ਰਹਿ ਗਈ ਹੈ, ਆਰਥਿਕ ਤੌਰ ਤੇ
ਕਮਜ਼ੋਰ ਵਿਦਿਆਰਥੀ ਇਸ ਨੂੰ ਹਾਸਿਲ ਕਰਨ ਵਿਚ ਅਸਮਰੱਥ ਹਨ, ਜੋ ਕਿ ਚਿੰਤਾ ਦਾ ਵਿਸ਼ਾ
ਹੈ।
ਪ੍ਰੋ. ਅਮਿੰਦਰਪਾਲ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਿੱਖਿਆਂ ਮਨੁੱਖ
ਦੇ ਜੀਵਨ ਵਿਚ ਉਸਦੇ ਜਨਮ ਤੋਂ ਲੈ ਕੇ ਮੌਤ ਤੱਕ ਬਦਲਾਅ ਦਾ ਆਧਾਰ ਹੈ। ਉਹਨਾਂ ਨੇ
ਆਧੁਨਿਕ ਸਿੱਖਿਆਂ ਦੀ ਪਿੱਠਭੂਮੀ ਉੱਤੇ ਗੱਲਬਾਤ ਕਰਦੇ ਹੋਏ ਭਾਰਤ ਵਿਚ ਇਸਦੀ
ਸ਼ੁਰੂਆਤ ਦੀ ਸਿਹਰਾ ਆਜਾਦੀ ਘੁਲਾਟੀਆਂ ਦੇ ਸਿਰ ਬੰਨਿਆ। ਜਿੰਨਾ ਦੀ ਪ੍ਰੇਰਨਾ
ਸਦਕਾ ਅਸੀਂ ਆਜ਼ਾਦੀ ਹਾਸਿਲ ਕਰ ਸਕੇ ਪ੍ਰੰਤੂ ਸਿੱਖਿਆ ਦੇ ਸੰਦਰਭ ਵਿਚ ਉਹਨਾਂ ਦਾ
ਸਪਨਾ 1986 ਈ. ਦੀ ਸਿੱਖਿਆ ਨੀਤੀ ਤੋੋਂ ਟੁੱਟ ਗਿਆ ਜਦੋਂ ਸਿੱਖਿਆਂ ਦਾ ਵਪਾਰੀਕਰਨ ਹੋ
ਗਿਆ ਅਤੇ ਇਹ ਰਾਜਨੀਤੀਵਾਦੀਆਂ ਪੂੰਜੀਵਾਦੀਆਂ ਅਤੇ ਨੌਕਰਸ਼ਾਹੀ ਦੇ ਹੱਥਾ ਵਿਚ ਚੱਲੀ
ਗਈ। ਪ੍ਰੋ. ਅਮਿੰਦਰਪਾਲ ਸਿੰਘ ਨੇ ਇਸ ਸਪਸ਼ੱਟ ਕੀਤਾ ਕਿ ਅਧਿਆਪਕ ਇੱਕ ਸੰਸਥਾ ਦੀ
ਰੂਹ ਹੈ ਅਤੇ ਜੇਕਰ ਸਿੱਖਿਆਂ ਦਾ ਵਪਾਰੀਕਰਨ ਹੋ ਰਿਹਾ ਹੈ ਤਾ ਉਸਦਾ ਸਿੱਧਾ ਪ੍ਰਭਾਵ
ਵਿਦਿਆਰਥੀਆਂ ਦੇ ਭਵਿੱਖ ਉੱਪਰ ਪੈਂਦਾ ਹੈ। ਜਿਸ ਲਈ ਸਾਨੂੰ ਜਾਗਰੂਕ ਹੋਣ ਦੀ ਜਰੂਰਤ
ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਪ੍ਰੋਫੈਸਰ ਸਾਹਿਬ ਦਾ ਧੰਨਵਾਦ ਕਰਦੇ
ਹੋਏ ਕਿਹਾ ਬੇਸ਼ਕ ਸਿੱਖਿਆਂ ਸਿਹਤ ਅਤੇ ਸਮਾਜਿਕ ਸੁਰੱਖਿਆਂ ਸਾਡੇ ਅਜਿਹੇ ਅਧਿਕਾਰ ਹਨ।

ਜਿਹਨਾਂ ਦੀ ਪ੍ਰਾਪਤੀ ਲਈ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਪ੍ਰੋ. ਅਮਿੰਦਰਪਾਲ
ਸਿੰਘ ਜੀ ਵੱਲੋਂ ਦਿੱਤੀ ਗਈ ਜਾਣਕਾਰੀ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ।