ਜਲੰਧਰ : ਇਨੋਸੈਂਟ ਹਾਰਟਸ ਦੇ ਇੰਨੋਕਿਡਜ਼ ਗ੍ਰੀਨ ਮਾਡਲ ਟਾਊਨ ਵਿੱਚ ਨਰਸਰੀ ਦੇ ਵਿਦਿਆਰਥੀਆਂ ਨੇ ਵਿਵੇਸ਼ੀਅਸ ਵਾਈਬ੍ਰੈਂਸ ਦੇ ਅੰਤਰਗਤ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕੀਤਾ ਅਤੇ ਨਿ੍ਰਤ ਨਾਟਿਕਾ ਦੁਆਰਾ ‘ਨੋ ਟੂ ਪਲਾਸਟਿਕ’ ਦਾ ਸੰਦੇਸ਼ ਦਿੱਤਾ। ਮੁੱਖ ਮਹਿਮਾਨ ਦੀ ਭੂਮਿਕਾ ਸ਼੍ਰੀਮਤੀ ਸ਼ੈਲੀ ਬੌਰੀ (ਐਗਜ਼ੈਕਟਿਵ ਡਾਇਰੈਕਟਰ ਔਫ ਸਕੂਲਜ਼) ਨੇ ਨਿਭਾਈ। ਇਸ ਮੌਕੇ ’ਤੇ ਵਾਈਸ ਪਿ੍ਰੰਸੀਪਲ ਸ਼ਰਮੀਲਾ ਨਾਕਰਾ, ਪਿ੍ਰੰਸੀਪਲ ਕੋਰਡੀਨੇਟਰ ਗੁਰਵਿੰਦਰ ਕੌਰ, ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ, ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਗੁਲਰੀਆ ਮੌਜੂਦ ਸਨ। ਪ੍ਰੋਗ੍ਰਾਮ ਦਾ ਆਰੰਭ ਨਰਸਰੀ ‘ਬੀ’ ਦੇ ਵਿਦਿਆਰਥੀਆਂ ਨੇ ਵੈਲਕਮ ਡਾਂਸ ਨਾਲ ਕੀਤਾ। ਉਸਤੋਂ ਬਾਅਦ ਬੱਚਿਆਂ ਨੇ ਹੈਲਦੀ ਫੂਡ ਉੱਤੇ ਐਕਸ਼ਨ ਸੌਂਗ ਪ੍ਰਸਤੁਤ ਕੀਤਾ। ਬੱਚਿਆਂ ਦੁਆਰਾ ਪ੍ਰਸਤੁਤ ਯੋਗਾ ਆਕਰਸ਼ਣ ਦਾ ਕੇਂਦਰ ਰਿਹਾ। ਬੱਚਿਆਂ ਨੇ ‘ਹੇਅਰ ਐਂਡ ਟੋਰਟੋਯਸ’ ਦੀ ਕਹਾਣੀ ਨੂੰ ਨਿ੍ਰਤ ਨਾਟਿਕਾ ਦੁਆਰਾ ਪ੍ਰਸਤੁਤ ਕੀਤਾ। ਮਾਤਾ-ਪਿਤਾ ਨੇ ਬੱਚਿਆਂ ਅਤੇ ਅਧਿਆਪਕਾਂ ਦੇ ਯਤਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਮੈਡਮ ਸ਼ੈਲੀ ਬੌਰੀ ਨੇ ਕਪੂਰਥਲਾ ਰੋਡ ਉੱਤੇ ਖੁੱਲ੍ਹਣ ਵਾਲੀ ਨਵÄ ਬ੍ਰਾਂਚ ਦੀ ਘੋਸ਼ਣਾ ਕੀਤੀ। ਇਸੀ ਸੈਸ਼ਨ ਤੋਂ ਪ੍ਰੀ-ਨਰਸਰੀ ਤੋਂ ਪੰਜਵÄ ਤੱਕ ਇਹ ਬ੍ਰਾਂਚ ਸ਼ੁਰੂ ਹੋ ਜਾਏਗੀ। ਮੈਡਮ ਸ਼ਰਮੀਲਾ ਨਾਕਰਾ ਨੇ ਮਾਤਾ-ਪਿਤਾ ਨੂੰ ਆਪਣਾ ਸਮਾਂ ਬੱਚਿਆਂ ਨਾਲ ਬਿਤਾਉਣ ਲਈ ਪ੍ਰੋਤਸਾਹਿਤ ਕੀਤਾ। ਉਹਨਾਂ ਨੇ ਸਮਝਾਇਆ ਕਿ ਮਾਂ-ਬਾਪ-ਬੱਚਿਆਂ ਨੂੰ ਨੈਤਿਕ ਸਿੱਖਿਆ ਜ਼ਰੂਰ ਦੇਣ। ਅੰਤ ਵਿੱਚ ਕੇ.ਜੀ. 2 ਦੇ ਵਿਦਿਆਰਥੀਆਂ ਨੇ ‘ਨੋ ਟੂ ਪਲਾਸਟਿਕ’ ਉੱਤੇ ਕੋਰੀਓਗ੍ਰਾਫੀ ਪ੍ਰਸਤੁਤ ਕੀਤੀ। ਮਾਂ-ਬਾਪ ਨੂੰ ਪੇਪਰ ਬੈਗ ਵੀ ਵੰਡੇ ਗਏ। ਰੰਗਾਰੰਗ ਕਾਰਜ¬ਕ੍ਰਮ ਵਿੱਚ ਮੰਚ ਦਾ ਸੰਚਾਲਨ ਕੇ.ਜੀ. 2 ਦੇ ਬੱਚਿਆਂ ਨੇ ਬਾਖੂਬੀ ਸੰਭਾਲਿਆ।