ਜਲੰਧਰ : ਸਿਹਤ ਵਿਭਾਗ ਜਲੰਧਰ ਵੱਲੋਂ ਯੂਨੀਕ ਡਿਸਏਬਿਲਟੀ ਇਡੈਂਟਿਟੀ ਪ੍ਰੋਗਰਾਮ( ਯੂ.ਡੀ.ਆਈ.ਡੀ.) ਅਧੀਨ ਜ਼ਿਲ੍ਹਾ ਸਿਵਲ ਹਸਪਤਾਲ ਜਲੰਧਰ ਵਿਖੇ ਤਿੰਂਨ ਦਿਨਾਂ (26 ਅਕਤੂਬਰ ਤੋਂ 28 ਅਕਤੂਬਰ ਤੱਕ) ਮੈਗਾ ਡਿਸਏਬਿਲਟੀ ਸਰਟੀਫਿਕੇਟ ਕੈਂਪ ਚਲ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਕੈਂਪ ਦੇ ਦੂਜੇ ਦਿਨ ਵੀ 350 ਤੋਂ ਵੱਧ ਲੋਕਾਂ ਨੇ ਕੈਂਪ ਦਾ ਲਾਭ ਉਠਾਇਆ ।ਦੂਸਰੇ ਦਿਨ 114 ਡਿਸਏਬਲਿਟੀ ਸਰਟੀਫਿਕੇਟ ਬਣਾਏ ਗਏ।ਉਨ੍ਹਾ ਕਿਹਾ ਕਿ ਜੋ ਵਿਅਕਤੀ ਡਿਸਏਬਲਿਟੀ ਸਰਟੀਫਿਕੇਟ ਬਣਾਉਣ ਤੋ ਵਾਂਝੇ ਰਹਿ ਗਏ ਹਨ ਉਹ ਕੈਂਪ ਦੇ ਤੀਸਰੇ ਦਿਨ 28 ਅਕਤੂਬਰ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਜਲੰਧਰ ਵਿਖੇ ਆ ਕੇ ਸਰਟੀਫਿਕੇਟ ਬਣਵਾ ਸਕਦੇ ਹਨ।
ਇਸ ਮੌਕੇ ਡਾ. ਅਨੂ ਦੁਗਾਲਾ ਐਸ.ਐਮ.ਓ. ਆਈ ਮੋਬਾਈਲ ਯੁਨਿਟ ਨੋਡਲ ਅਫਸਰ, ਡਾ. ਚੰਨਜੀਵ ਸਿੰਘ ਐਸ.ਐਮ.ਓ, ਡਾ. ਕਸ਼ਮੀਰੀ ਲਾਲ ਐਸ.ਐਮ.ਓ. ਡਾ. ਕੁਲਵਿੰਦਰ ਕੌਰ ਐਸ.ਐਮ.ਓ. ਪੀ.ਪੀ. ਯੂਨਿਟ,ਡਾ. ਸੌਰਵ ਲਾਂਗੇ ਅੋਰਥੋ ਮਾਹਿਰ,ਡਾ. ਅਮਨ ਸੂਦ ਮਨੋਰੋਗ ਦੇ ਮਾਹਿਰ,ਡਾ. ਤਰਸੇਮ ਲਾਲ ਮੈਡੀਕਲ ਸਪੈਸ਼ਲਿਸਟ,ਡਾ. ਹਰਕੀਰਤ ਸਿੰਘ ਆਈ.ਸਪੈਸ਼ਲਿਸਟ, ਡਾ. ਰਮਨ ਗੁਪਤਾ ਈ.ਐਨ.ਟੀ ਸਪੈਸ਼ਲਿਸਟ,ਡਾ. ਪਰਮਿੰਦਰ ਸਿੰਘ ਸਰਜੀਕਲ ਸਪੈਸ਼ਲਿਸਟ,ਡਾ. ਵਜਿੰਦਰ ਸਿੰਘ ਬੱਚਿਆਂ ਦੇ ਰੋਗਾਂ ਦੇ ਮਾਹਿਰ , ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸ਼੍ਰੀਮਤੀ ਜਸਬੀਰ ਕੌਰ ਥਿੰਦ ਨਰਸਿੰਗ ਸੁਪਰਡੈਂਟ,ਸ਼੍ਰੀਮਤੀ ਜੀਵਨ ਕਾਂਤਾ ਮੇਟਰਨ,ਸ਼੍ਰੀਮਤੀ ਰਾਜ ਕੌਰ ਮੇਟਰਨ,ਸ਼੍ਰੀਮਤੀ ਨਰਿੰਦਰ ਕੌਰ ਸੇਖੋਂ ਨਰਸਿੰਗ ਸਿਸਟਰ,ਸ਼੍ਰੀ ਹਰਜਿੰਦਰ ਅਨੇਜਾ ਫਾਰਮੇਸੀ ਅਫਸਰ , ਸ਼੍ਰੀਮਤੀ ਨਿਸ਼ਾ ਸ਼ਰਮਾ ਸਟਾਫ ਨਰਸ ,ਸ਼੍ਰੀਮਤੀ ਨਵਦੀਪ ਕੌਰ ਸਟਾਫ ਨਰਸ ਅਤੇ ਜ਼ਿਲ੍ਹੇ ਦੇ ਲਾਭਪਾਤਰੀ ਹਾਜਰ ਸਨ।