ਜਲੰਧਰ : ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਸੰਦੇਸ਼ ਦੇ ਨਾਲ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਐਮ.ਐਫ. ਫਾਰੂਕੀ (ਆਈ.ਪੀ.ਐਸ. ਆਈ.ਜੀ.ਪੀ., ਜਲੰਧਰ) ਮੌਜੂਦ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਮਾਂ ਸਰਸਵਤੀ ਦੇ ਸ਼ਲੋਕ ਨਾਲ ਜੋਤੀ ਜਲਾਈ ਗਈ। ਉਪਰੰਤ ਬੱਚਿਆਂ ਨੇ ਮਧੁਰ ਸਵਰ ਵਿੱਚ ਮੰਤਰ ਉਚਾਰਨ ਕੀਤਾ। ਬੌਰੀ ਮੈਮੋਰੀਅਲ ਐਜੂਕੇਸ਼ਨਲ ਟਰੱਸਟ ਦੇ ਟਰੱਸਟ ਦੇ ਆਰੰਭ ਦੇ ਕਾਰਜਾਂ ਬਾਰੇ ਦੱਸਿਆ ਗਿਆ। ਐਗਜ਼ੀਕਿਊਟਿਵ ਅਫਸਰ ਮਨੀਸ਼ ਜੋਸ਼ੀ ਨੇ ਦੱਸਿਆ ਕਿ ਕਿਸ ਪ੍ਰਕਾਰ ਟਰੱਸਟ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਕਾਰਜਸ਼ੀਲ ਹੈ। ਸੰਸਕ੍ਰਿਤਕ ਪ੍ਰੋਗਰਾਮ ਦੇ ਦੌਰਾਨ ਬੱਚਿਆਂ ਨੇ ਸ਼ਾਸਤਰੀ ਅਤੇ ਵੈਸਟਰਨ ਨਿ੍ਰਤ ਦਾ ਫਿਊਜਨ ਪ੍ਰਸਤੁਤ ਕੀਤਾ। ‘ਰੋਕੇ ਨਾ ਰੂਕੇਂਗੇ ਹਮ’ ਨਿ੍ਰਤ ਨੂੰ ਬੇਹੱਦ ਸਲਾਹਿਆ ਗਿਆ। ਸਾਲ 2018-19 ਵਿੱਚ 10ਵÄ ਅਤੇ 12ਵÄ ਜਮਾਤ ਦੇ 90% ਤੋਂ ਅਧਿਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਰਸਕ੍ਰਿਤ ਕੀਤਾ ਗਿਆ। ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵÄ ਅਤੇ 12 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਚੈਕ ਭੇਂਟ ਕੀਤੇ ਗਏ। ਹਰਲੀਨ ਨੂੰ ਉਸਦੇ ਸਾਰਾ ਸਾਲ ਦੇ ਪਰਿਣਾਮ ਦੇਖਦੇ ਹੋਏ ‘ਸਟੂਡੈਂਟ ਔਫ ਦ ਈਯਰ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਰਚਿਤ ਅਤੇ ਧਰੁਵ ਅਗਰਵਾਲ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਦਿਨੇਸ਼ ਅਗਰਵਾਲ ਨੇ ਰੁਪਏ 5100/- ਦੇ ਰੂਪ ਵਿੱਚ ਨਕਦ ਰਾਸ਼ੀ ਭੇਂਟ ਕੀਤੀ। ਇਸ ਮੌਕੇ ’ਤੇ 435 ਬੱਚਿਆਂ ਨੂੰ ਇਨਾਮ ਦਿੱਤੇ ਗਏ। ਅੰਤਰਰਾਸ਼ਟਰੀ, ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਉੱਤੇ ਜੇਤੂ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਟਰੱਸਟ ਦੁਆਰਾ ਅਜਿਹੇ ਬੱਚਿਆਂ ਨੂੰ ਫੀਸ ਵਿੱਚ ਵੀ ਰਾਹਤ ਦਿੱਤੀ ਜਾਏਗੀ। ਇਸ ਮੌਕੇ ’ਤੇ ਬੌਰੀ ਮੈਮੋਰੀਅਲ ਟਰੱਸਟ ਦੇ ਪ੍ਰੈਜ਼ੀਡੈਂਟ ਡਾ. ਰਮੇਸ਼ ਸੂਦ, ਟਰੱਸਟੀ ਸ੍ਰੀ ਸੰਦੀਪ ਜੈਨ, ਸੈ¬ਕ੍ਰੇਟਰੀ ਡਾ. ਅਨੂਪ ਬੌਰੀ, ਮੌਡੀਕਲ ਸੈ¬ਕ੍ਰੇਟਰੀ ਡਾ. ਚੰਦਰ ਬੌਰੀ ਅਤੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਮੰਚ ਉੱਤੇ ਪੁਰਸਕ੍ਰਿਤ ਕੀਤਾ। ਟਰੱਸਟ ਹਰੇਕ ਸਾਲ ਜ਼ਰੂਰਤਮੰਦ ਬੱਚਿਆਂ ਦੀ ਆਰਥਿਕ ਤੌਰ ’ਤੇ ਮਦਦ ਕਰਦਾ ਹੈ। ਬੱਚਿਆਂ ਦੀ ਮਦਦ ਲਈ ਰੁਪਏ 77,56,636/- ਦੀ ਰਾਸ਼ੀ ਖਰਚ ਕੀਤਾ ਹੈ। ਇਸ ਮੌਕੇ ਸਕੂਲ ਮੈਗਜ਼ੀਨ ‘ਨਿਊਜ਼ ਐਂਡ ਵਿਊਜ਼’ ਦਾ ਵੀ ਉਦਘਾਟਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ।ਮੁੱਖ ਮਹਿਮਾਨ ਐਮ.ਐਫ. ਫਾਰੂਕੀ ਨੇ ਬੱਚਿਆਂ ਦੁਆਰਾ ਪ੍ਰਸਤੁਤ ਰੰਗਾਰੰਗ ਪ੍ਰੋਗਰਾਮ ਦੀ ਬਹੁਤ ਪ੍ਰਸੰਸਾ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੌਰੀ ਮੈਮੋਰੀਅਲ ਟਰੱਸਟ ਦੁਆਰਾ ਜੋ ਕੰਮ ਸਮੁੱਚੇ ਸਮਾਜ ਲਈ ਕੀਤੇ ਜਾ ਰਹੇ ਹਨ, ਉਹ ਅਤਿਅੰਤ ਸ਼ਲਾਘਾਯੋਗ ਹਨ। ਪ੍ਰੋਗਰਾਮ ਦੇ ਅਖੀਰ ਵਿੱਚ ਟਰੱਸਟ ਦੇ ਮੈਬਰਾਂ ਦੁਆਰਾ ਮੁੱਖ-ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੌਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਨੂੰ ਉਹਨਾਂ ਦੇ ਪੂਰੇ ਸਾਲ ਦੀਆਂ ਗਤੀਵਿਧੀਆਂ ਵਿੱਚ ਜੇਤੂ ਰਹਿਣ ਵਾਲੇ ਹਾਊਸ ਨੂੰ ਟਰਾਫੀ ਦਿੱਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਆਰਥੀਆਂ ਦੁਆਰਾ ਗਿੱਧਾ ਪ੍ਰਸਤੁਤ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ-ਗਾਨ ਨਾਲ ਕੀਤੀ ਗਈ।