ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਸੰਸਥਾ ਦੇ ਸੰਸਥਾਪਕ ਸਿੱਖਿਆਂ,
ਸਿਆਸਤ ਅਤੇ ਸਦਭਾਵਨਾ ਦੀ ਅਮੁੱਠੀ ਮਿਸਾਲ ਸਵਰਗੀ ਸ. ਬਲਬੀਰ ਸਿੰਘ ਜੀ (ਸਾਬਕਾ
ਅੇੈਮ.ਪੀ,ਰਾਜ ਸਭਾ ਅਤੇ ਲੋਕ ਸਭਾ ਦੇ ਸਾਬਕਾ ਮੈਂਬਰ ਦਾ ਬੜੇ ਮਾਣ ਤੇ ਸਤਿਕਾਰ ਨਾਲ
ਜਨਮ ਦਿਹਾੜਾ ਮਨਾਇਆ ਗਿਆ। ਇਸ ਸ਼ਰਧਾਪੂਰਵਕ ਮਹੌਲ ਵਿਚ ਕਾਲਜ ਦੇ ਪ੍ਰਿੰਸੀਪਲ ਡਾ.
ਨਵਜੋਤ ਜੀ ਨੇ ਸਮੂਹ ਵਿਦਿਆਰਥਣਾਂ ,ਅਧਿਆਪਕਾਂ ਅਤੇ ਬਾਕੀ ਹੋਰ ਸਾਰੇ ਕਰਮਚਾਰੀਆਂ
ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਭ ਨੂੰ ਖੁਸ਼ਕਿਸਮਤ ਕਿਹਾ। ਸ. ਬਲਬੀਰ
ਸਿੰਘ ਜੀ ਦੀਆਂ ਸੰਘਰਸ਼ਮਈ ਕੋਸਿਸ਼ਾਂ ਅਤੇ ਅਗਾਂਹਵਧੂ ਸੋਚ ਕਰਕੇ ਅੱਜ ਹਜ਼ਾਰਾ
ਬੇਰੁਜਗਾਰਾਂ ਨੂੰ ਰੁਜਗਾਰ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਮਿਲੀ ਹੈ।ਉਨ੍ਹਾਂ
ਕਿਹਾ ਕਿ ਉਨਾਂ ਦੀ ਭਾਰਤ ਵਿਚ ਇਕ ਉੱਘੇ ਸਿੱਖਿਆਂ ਸ਼ਾਸਤਰੀ, ਨਿਪੁੰਨ ਸਿਆਸਤਦਾਨ
ਅਤੇ ਸੁਲਝੇ ਹੋਏ ਪ੍ਰਸ਼ਾਸਕ ਅਤੇ ਸੁਹਿਰਦ ਇਨਸਾਨ ਵਜੋ ਮਾਣਮੱਤੀ ਇਤਿਹਾਸਕ ਪਛਾਣ
ਹੈ। ਮੈਡਮ ਨੇ ਕਿਹਾ ਕਿ ਉਹ ਅਜਿਹੇ ਪਹਿਲੇ ਉੱਦਮੀ ਸ਼ਖਸ ਸਨ ਜਿਨ੍ਹਾਂ ਨੇ ਕਾਲਜਾਂ ਵਿਚ
ਤਕਨੀਕੀ ਸਿੱਖਿਆ ਸ਼ੁਰੂ ਕੀਤੀ ਅਤੇ ਕੰਪਿਊਟਰ ਨੂੰ ਸਿੱਖਿਆ ਦੇ ਖੇਤਰ ਵਿਚ ਲਾਗੂ ਕਰਨ
ਬਾਰੇ ਸੋਚਿਆ। ਉਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਦੀ ਗਵਰਨਿਂਗ ਕੋਂਸਲ ਨੂੰ 35 ਸਾਲ
ਸੂਝਵਾਨ ਪ੍ਰਧਾਨ ਵਜੋਂ ਤਨ ਮਨ ਅਤੇ ਧਨ ਨਾਲ ਸਮਰਪਿਤ ਸੇਵਾਵਾਂ ਪ੍ਰਦਾਨ ਕੀਤੀਆਂ
ਜਿਨ੍ਹਾਂ ਨੁੰ ਹੋਰ ਵੀ ਸ਼ਿੱਦਤ ਨਾਲ ਉਹਨਾਂ ਦੀ ਸੁਪਤਨੀ ਸਰਦਾਰਨੀ ਬਲਬੀਰ ਕੌਰ ਜੀ ਨਿਭਾਅ ਰਹੀ
ਹੈ ਸਾਡੇ ਵੱਲੋਂ ਇਹਨਾਂ ਮਾਣਮੱਤੀਆਂ ਸ਼ਖਸ਼ੀਅਤਾਂ ਨੂੰ ਨਤਮਸਤਕ।