ਜਲੰਧਰ : ਕੇ.ਸੀ.ਐਲ. ਕਾਲਜੀਏਟ ਸਕੂਲ ਫਾਰ ਗਰਲਜ਼, ਜਲੰਧਰ ਵਿਚ ਫਿਜ਼ੀਕਲ ਐਜ਼ੂਕੇਸ਼ਨ ਵਿਭਾਗ ਵੱਲੋਂ ਸੈਲਫ
ਡਿਫੈਂਸ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦੇ ਅੰਤਰਗਤ ਵਿਦਿਆਰਥਣਾਂ ਨੁੰ
ਸਧਾਰਨ ਤਕਨੀਕਾਂ ਦੇ ਮਾਧਿਅਮ ਰਾਂਹੀਂ ਆਤਮ ਰੱਖਿਆਂ ਕਰਨਾ ਸਿਖਾਇਆ ਗਿਆ।
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਰਾਸ਼ਟਰੀ ਪੱਧਰ ਦੀ ਜੂਡੋ ਦੀ ਟੀਮ ਦੇ ਖਿਡਾਰੀਆਂ
ਨੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰੈਕਟਿਸ ਕਰਵਾਈ। ਇਸ ਮੌਕੇ ਤੇ ਕਾਲਜ ਦੀ
ਪ੍ਰਿੰਸੀਪਲ ਡਾ. ਨਵਜੋਤ ਨੇ ਫਿਜ਼ਿਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਮੇੇੈਡਮ ਸੰਗੀਤਾ ਸਰੀਨ
ਅਤੇ ਪ੍ਰਫੈਸਰ ਮੈਡਮ ਪਰਮਿੰਦਰ ਕੌਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਹਰੇਕ
ਵਿਅਕਤੀ ਵਿਸ਼ੇਸ਼ ਰੂਪ ਵਿਚ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿੱਖਣੇ ਚਾਹੀਦੇ ਹਨ ਜੋ ਕਿ
ਪ੍ਰਤੀਕੂਲ ਪ੍ਰਸਥਿਤੀਆਂ ਵਿਚ ਨਾ ਕੇਵਲ ਕੰਮ ਆਉਣਗੇ ਬਲਕਿ ਆਤਮ ਵਿਸ਼ਵਾਸੀ ਵੀ
ਬਣਾਉਣਗੇ।