ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੇ ਆਈਵੀ ਵਰਲਡ ਸਕੂਲ,ਜਲੰਧਰ ਵਿੱਚ ਜਿੱਥੇ
ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਹੀ ਉਹਨਾਂ ਦੀ ਸੁਰੱਖਿਆ ਲਈ ਸਮੇਂ-ਸਮੇਂ
ਤੇ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ, ਵਿੱਚ ਉਚੇਚੇ ਤੌਰ ਤੇ ਇੱਕ
ਖਾਸ ਸੈਸ਼ਨ ਦਾ ਆਯੋਜਨ ਕੀਤਾ ਗਿਆ ਜੋ ਟ੍ਰੈਫਿਕ ਸੁਰੱਖਿਆ ਤੇ ਸਵੈ ਰੱਖਿਆ ਤੇ
ਅਧਾਰਿਤ ਸੀ।ਇਸ ਵਿੱਚ ਸਕੂਲ ਦੇ ਪਹਿਲੀ ਜਮਾਤ ਤੋਂ ਪੰਜਵੀ ਜਮਾਤ ਦੇ ਵਿਦਿਆਰਥੀ
ਸ਼ਾਮਿਲ ਸਨ।ਸਕੂਲ ਵਿੱਚ ਇਹ ਸੈਸ਼ਨ ਰੱਖਣ ਦਾ ਮੁੱਖ ਮਕਸਦ ਇਹ ਸੀ ਕਿ ਵਿਦਿਆਰਥੀਆਂ
ਨੂੰ ਟ੍ਰੈਫਿਕ ਨਿਯਮਾਂ ਤੇ ਸਵੈ-ਰੱਖਿਆ ਤੋਂ ਜਾਣੂ ਕਰਵਾਇਆ ਜਾਵੇ।ਸ.
ਗੁਰਪ੍ਰੀਤ ਸਿੰਘ ਭੁੱਲਰ(ਆਈ.ਪੀ.ਐਸ ਪੁਲਿਸ ਕਮਿਸ਼ਨਰ),ਸ਼੍ਰੀਮਾਨ ਨਰਿੰਦਰ ਡੋਗਰਾ
(ਡੀ.ਸੀ.ਪੀ ਟ੍ਰੈਫਿਕ), ਸ਼੍ਰੀਮਾਨ ਗਗਨੇਸ਼ ਕੁਮਾਰ(ਏ.ਡੀ.ਸੀ.ਪੀ) ਤੇ ਸ. ਹਰਬਿੰਦਰ ਸਿੰਘ
ਭੱਲਾ (ਏ.ਸੀ.ਪੀ ਟ੍ਰੈਫਿਕ) ਜੀ ਦੇ ਦਿਸ਼ਾ ਤੇ ਨਿਰਦੇਸ਼ ਅਧੀਨ ਇਹ ਸੈਸ਼ਨ ਸ. ਸ਼ਮਸ਼ੇਰ
ਸਿੰਘ (ਟ੍ਰੈਫਿਕ ਪੁਲਿਸ ਐਜੂਕੇਸ਼ਨ ਦੇ ਇੰਚਾਰਜ) ਜੀ ਦੁਆਰਾ ਲਿਆ ਗਿਆ
ਸੀ।ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ 18 ਸਾਲ ਤੋਂ ਘੱਟ ਉਮਰ ਦੇ
ਬੱਚੇ ਕਦੇ ਵੀ ਕੋਈ ਵਾਹਨ ਨਾ ਚਲਾਉਣ, ਵਾਹਨ ਚਲਾਉਂਦੇ ਸਮੇਂ ਕਦੇ ਵੀ
ਮੋਬਾਇਲ ਫ਼ੳਮਪ;ੋਨ ਦੀ ਵਰਤੋਂ ਨਾ ਕਰੋ, ਗੱਡੀ ਚਲਾਉਂਦਿਆਂ ਸੀਟ ਬੈਲਟ ਜ਼ਰੂਰ ਲਗਾਓ,ਹਰ
ਵੇਲੇ ਆਪਣੀ ਗੱਡੀ ਦੇ ਕਾਗ਼ਜ਼ ਪੂਰੇ ਰੱਖੋ,ਹਮੇਸ਼ਾਂ ਸਿਗਨਲ ਦੇਖ ਕੇ ਚੱਲੋ ਤੇ ਕਦੇ ਵੀ
ਲਾਲ ਬੱਤੀ ਨੂੰ ਪਾਰ ਨਾ ਕਰੋ।ਜੇਕਰ ਅਸੀਂ ਉੱਪਰ ਦੱਸੇ ਸਾਰੇ ਨਿਯਮਾਂ ਵਿੱਚੋਂ ਕਿਸੇ
ਇੱਕ ਦੀ ਵੀ ਉਲੰਘਣਾ ਕਰਦੇ ਹਾਂ ਤਾਂ ਸਾਡੇ ਨਾਲ ਕਦੀ ਵੀ ਕੋਈ ਵੀ ਹਾਦਸਾ ਹੋ ਸਕਦਾ
ਹੈ ਤੇ ਅਸੀਂ ਦੁਰਘਟਨਾ ਦੇ ਸ਼ਿਕਾਰ ਹੋ ਸਕਦੇ ਹਾਂ।
ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐਸ ਚੌਹਾਨ ਜੀ ਨੇ
ਵਿਦਿਆਰਥੀਆਂ ਨੂੰ ਇਸ ਸੈਸ਼ਨ ਵਿੱਚ ਦਿੱਤੀ ਸਿੱਖਿਆ ਨੂੰ ਧਿਆਨ ਵਿੱਚ ਰੱਖਣ ਦੀ
ਨਸੀਹਤ ਦਿੱਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀਮਾਨ ਕੇ.ਕੇ ਵਾਸਲ,
ਚੇਅਰਮੈਨ ਸ਼੍ਰੀਮਾਨ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਜੀ ਤੇ
ਸੀ.ਈ.ਓ ਸ਼੍ਰੀਮਾਨ ਰਾਘਵ ਵਾਸਲ ਜੀ ਨੇ ਭਰੋਸਾ ਦਿਵਾਇਆ ਕਿ ਸਮੇਂ-ਸਮੇਂ ਤੇ
ਸਕੂਲ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਅਜਿਹੇ ਸੈਸ਼ਨ ਕੀਤੇ ਜਾਂਦੇ ਰਹਿਣਗੇ।