ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈਵੀ ਵਰਲਡ ਸਕੂਲ,
ਜਲੰਧਰ ਦੇ ਜਮਾਤ ਤੀਸਰੀ (ਬਨੀਅਨ) ਦੇ ਹੋਣਹਾਰ ਵਿਦਿਆਰਥੀ ਸਿਰਾਜ਼ ਸਿੰਘ
ਨੇ ਅਬੈਕਸ ਦਾ ਸਟੇਟ ਲੈਵਲ ਦਾ ਮੁਕਾਬਲਾ, ਜੋ ਕਿ ਮਿਤੀ 1 ਦਸੰਬਰ, 2019
ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਸੀ, ਵਿੱਚ ਦੂਸਰਾ
ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੋਸ਼ਨ
ਕੀਤਾ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕੇ. ਕੇ. ਵਾਸਲ ਅਤੇ
ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ ਜੀ ਨੇ ਸਿਰਾਜ਼ ਸਿੰਘ ਦੀ ਸ਼ਲਾਘਾ
ਕਰਦਿਆਂ ਉਸ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।ਸਕੂਲ ਦੀ
ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਜੀ ਨੇ ਵਿਦਿਆਰਥੀ ਦੀ ਇਸ ਸ਼ਾਨਦਾਰ
ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਸ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ
ਦਿੱਤੀ ਅਤੇ ਸਿਰਾਜ਼ ਨੂੰ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ
ਪ੍ਰੇਰਨਾ ਦਿੱਤੀ।