ਮੋਹਾਲੀ : ਕੁਲਦੀਪ ਸਿੰਘ ਚਹਿਲ ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਜਿਲਾ ਐੱਸ.ਏ.ਐੱਸ ਨਗਰ ਨੇ ਦੱਸਿਆ ਕਿ ਮਿਤੀ 05.12.2019 ਨੂੰ The Knowledge Bus Global School ਦੀ ਅਧਿਆਪਕਾ ਸਰਬਜੀਤ ਕੌਰ ਦਾ ਸਵੇਰੇ 8:00 ਵਜੇ ਕਰੀਬ ਅਣ-ਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਵਾਰਦਾਤ ਉਪਰੰਤ ਦੋਸ਼ੀ ਕਾਰ ਨੰਬਰੀ DL 4C AF 4908 ਮਾਰਕਾ ਆਈਕਨ ਰੰਗ ਗਰੇਅ ਵਿੱਚ ਫਰਾਰ ਹੋ ਗਏ ਸਨ| ਜਿਸ ਸਬੰਧੀ ਮੁਕੱਦਮਾ ਨੰਬਰ 277 ਮਿਤੀ 05.12.19. ਅ/ਧ 302 ਹਿੰ:ਦੰ:, 25, 54, 59 ਆਰਮਜ ਐਕਟ ਥਾਣਾ ਸਦਰ ਖਰੜ ਬਰਬਿਆਨ ਰਾਜ ਕੁਮਾਰ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰ: .HM 56 ph. 4 Mohali P.S. phase 1 Mohali  ਬਰਖਿਲਾਫ ਨਾ ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ|
ਇਸ ਕਤਲ ਕੇਸ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਸ੍ਰੀ ਅਮਰੋਜ ਸਿੰਘ, ਪੀਪੀਐਸ, ਡੀ.ਐਸ.ਪੀ. ਸਰਕਲ ਖਰੜ-1 ਦੀ ਅਗਵਾਈ ਵਿੱਚ ਥਾਣੇਦਾਰ ਅਮਨਦੀਪ ਸਿੰਘ ਐਸ.ਐਚ.ਓ ਥਾਣਾ ਸਦਰ ਖਰੜ ਵੱਲੋਂ ਸਮੇਤ ਆਪਣੀ ਟੀਮ ਦੇ ਦੋਸੀਆਨ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਇਸ ਮੁਕੱਦਮਾ ਦੀ ਤਫਤੀਸ਼ ਕੀਤੀ ਗਈ| ਦੌਰਾਨੇ ਤਫਤੀਸ਼ ਦੋਸੀ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਦਿਆਲਪੁਰਾ ਮਿਰਜਾ ਥਾਣਾ ਦਿਆਲਪੁਰਾ ਭਗਤਾ ਭਾਈ ਕਾ, ਜਿਲ੍ਹਾ ਬਠਿੰਡਾ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਲਾਇਸੰਸੀ ਰਿਵਾਲਵਰ ਅਤੇ 17 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ| ਦੋਸ਼ੀ ਵੱਲੋਂ ਉਕੱਤ ਕਤਲ ਦੀ ਵਾਰਦਾਤ ਦੌਰਾਨ ਵਰਤੀ ਗਈ ਕਾਰ ਵੀ ਕਬਜਾ ਪੁਲੀਸ ਵਿੱਚ ਲਈ ਗਈ ਹੈ|
ਗ੍ਰਿਫਤਾਰ ਕੀਤੇ ਗਏ ਦੋਸ਼ੀ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਧਿਆਪਕਾ ਸਰਬਜੀਤ ਕੌਰ ਇੱਕ ਹਰਵਿੰਦਰ ਸਿੰਘ ਸੰਧੂ ਵਾਸੀ ਪਿੰਡ ਅਲਕੜਾ ਜਿਲਾ ਬਰਨਾਲਾ ਦੇ ਨਾਲ ਰਹਿੰਦੀ ਸੀ ਅਤੇ ਹਰਵਿੰਦਰ ਸਿੰਘ ਸੰਧੂ ਤੋਂ ਸਰਬਜੀਤ ਕੌਰ ਕੋਲ ਇੱਕ ਕਰੀਬ 5 ਸਾਲ ਦੀ ਬੇਟੀ ਵੀ ਹੈ| ਇਹਨਾਂ ਦਾ ਆਪਸ ਵਿੱਚ ਘਰੇਲੂ ਗੱਲਾਂ ਨੂੰ ਲੈ ਕੇ ਤਕਰਾਰ ਚਲਦਾ ਸੀ| ਹਰਵਿੰਦਰ ਸਿੰਘ ਸੰਧੂ ਦੀ ਪਿੰਡ ਦਿਆਲਪੁਰਾ ਮਿਰਜਾ, ਜਿਲਾ ਬਠਿੰਡਾ ਵਿਖੇ ਡੇਰੇ ਦੇ ਮਹੰਤ ਦੇ ਡਰਾਇਵਰ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਨਾਲ ਜਾਣ-ਪਹਿਚਾਣ ਸੀ, ਜਿਸ ਨੇ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਨੂੰ ਉਕੱਤ ਸਰਬਜੀਤ ਕੌਰ ਦਾ ਕਤਲ ਕਰਨ ਲਈ 06 ਲੱਖ ਰੁਪਏ ਦੇਣ ਦੀ ਗੱਲ ਹੋਈ ਸੀ, ਜਿਸ ਵਿਚੋਂ 01 ਲੱਖ ਰੁਪਏ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਨੂੰ ਬਤੌਰ ਫਿਰੌਤੀ ਦੇ ਦਿੱਤਾ ਸੀ| ਇਹ ਸਾਰੀ ਸਾਜਿਸ ਰੱਚਣ ਉਪਰੰਤ ਦੋਸੀ ਹਰਵਿੰਦਰ ਸਿੰਘ ਸੰਧੂ ਆਪ ਬਾਹਰ ਚਲਾ ਗਿਆ| ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਨੇ ਆਪਣੇ ਇੱਕ ਹੋਰ ਦੋਸਤ ਨਾਲ ਸਲਾਹ-ਮਸ਼ਵਰਾ ਕਰਕੇ ਅਤੇ ਰੈਕੀ ਕਰਕੇ ਮਿਤੀ 05.12.2019 ਨੂੰ ਸਰਬਜੀਤ ਕੌਰ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ| ਦੋਸ਼ੀ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ|  ਮੁਕੱਦਮਾ ਦੀ ਤਫਤੀਸ਼ ਜਾਰੀ ਹੈ|