ਮੁੰਬਈ : ਟੀ. ਵੀ. ਤੋਂ ਬਾਲੀਵੁੱਡ ਤੱਕ ਆਪਣੀ ਰਾਹ ਬਣਾਉਣ ਵਾਲੇ ਅਦਾਕਾਰ ਕੁਸ਼ਲ ਪੰਜਾਬੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਉਹ 37 ਸਾਲਾਂ ਦੇ ਸਨ। ਪੰਜਾਬੀ ਦੀ ਲਾਸ਼ ਉਸ ਦੇ ਆਪਣੇ ਪਾਲੀ ਹਿੱਲ ਸਥਿਤ ਘਰ ‘ਚ ਲਟਕਦੀ ਹੋਈ ਮਿਲੀ। ਹਾਲਾਂਕਿ ਕੁਸ਼ਲ ਨੇ ਖ਼ੁਦਕੁਸ਼ੀ ਕਿਉਂ ਕੀਤੀ, ਇਸ ਦੀ ਵਜ੍ਹਾ ਅਜੇ ਤੱਕ ਸਾਫ਼ ਨਹੀਂ ਸਕੀ ਹੈ। ਪੁਲਿਸ ਨੇ ਕੁਸ਼ਲ ਪੰਜਾਬੀ ਦੇ ਘਰੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਫਿਲਹਾਲ ਪੁਲਿਸ ਨੇ ਐਕਸੀਡੈਂਟਲ ਡੈੱਥ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ