ਜਲੰਧਰ 01-01-2020 : ਦਫਤਰ ਸਿਵਲ ਸਰਜਨ ਜਲੰਧਰ ਦੇ ਸਮੂਹ ਸਟਾਫ ਵਲੋਂ ਸਰਬੱਤ ਦੇ
ਭਲੇ ਲਈ ਨਵੇਂ ਸਾਲ 2020 ਦੀ ਆਮਦ ਦੇ ਮੌਕੇ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਸ਼੍ਰੀ
ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਡਾ. ਗੁਰਿੰਦਰ ਕੌਰ
ਚਾਵਲਾ ਸਿਵਲ ਸਰਜਨ ਵਲੋਂ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਨਵੇਂ ਸਾਲ 2020 ਦੀ
ਆਮਦ ਤੇ ਸਮੂਹ ਸਟਾਫ ਨੂੰ ਬਹੁਤ-ਬਹੁਤ ਵਧਾਈ ਹੋਵੇ, ਜਿਨਾਂ ਨੇ ਇਕੱਠੇ ਹੋ ਕੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ
ਪ੍ਰਣ ਲਿਆ ਹੈ।ਉਨਾ ਨੇ ਸਮੂਹ ਸਟਾਫ ਨੂੰ ਕਿਹਾ ਕਿ ਸਿਹਤ ਵਿਭਾਗ ਦੇ ਕੰਮਾਂ
ਪ੍ਰਤੀ ਇੱਕ – ਦੂਜੇ ਨਾਲ ਸਹਿਯੋਗ ਕੀਤਾ ਜਾਵੇ ।ਆਪਸ ਵਿੱਚ ਇੱਕ – ਦੂਜੇ ਨਾਲ ਨਿਮਰਤਾ
ਭਰਿਆ ਵਤੀਰਾ ਕੀਤਾ ਜਾਵੇ ਅਤੇ ਆਮ ਪਬਲਿਕ ਆਪਣੇ ਕੰਮਾਂ ਲਈ ਇਸ ਦਫਤਰ ਵਿੱਚ
ਆਉਂਦੀ ਹੈ ਤਾਂ ਉਨ੍ਹਾ ਨਾਲ ਵੀ ਹਮਦਰਦੀ ਭਰਿਆ ਵਤੀਰਾ ਕੀਤਾ ਜਾਵੇ ।ਪਬਲਿਕ ਦੇ
ਕੰਮ ਪ੍ਰਤੀ ਉਨਾ ਨੂੰ ਸਹੀ ਗਾਈਡ ਕੀਤਾ ਜਾਵੇ ਤਾਂ ਕਿ ਉਨਾ ਨੂੰ ਕੰਮ ਪ੍ਰਤੀ
ਕੋਈ ਮੁਸ਼ਕਿਲ ਨਾ ਆਵੇ।ਇਸ ਮੌਕੇ ਡਾ.ਟੀ.ਪੀ ਸਿੰਘ ਸਹਾਇਕ ਸਿਹਤ ਅਫਸਰ,ਡਾ. ਸੀਮਾ
ਜ਼ਿਲ੍ਹਾ ਟੀਕਾਕਰਨ ਅਫਸਰ, ਡਾ.ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ, ਡਾ. ਸਤਿੰਦਰ
ਪੁਆਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ,ਡਾ. ਰਾਜੀਵ ਸ਼ਰਮਾ ਜ਼ਿਲ੍ਹਾ ਟੀ.ਬੀ.ਅਫਸਰ, ਡਾ. ਜੋਤੀ
ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ,
ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸ਼੍ਰੀ ਕੁਲਵੰਤ
ਸਿੰਘ ਟਾਂਡੀ ਸਹਾਇਕ ਮਲੇਰੀਆ ਅਫਸਰ ,ਸ਼੍ਰੀਮਤੀ ਨਰਿੰਦਰ ਕੌਰ ਸੁਪਰਡੈਂਟ ,ਸ਼੍ਰੀਮਤੀ
ਸੰਤੋਸ਼ ਕੁਮਾਰੀ ਸੁਪਰਡੈਂਟ, ਸ਼੍ਰੀ ਗੁਰਦੀਪ ਸਿੰਘ ਫੋਰਮੈਨ, ਸ਼੍ਰੀ ਸੁਭਾਸ਼ ਪ੍ਰਧਾਨ
ਹੈਲਥ ਇੰਪਲਾਈ ਯੂਨੀਅਨ ਜਲੰਧਰ ਅਤੇ ਸਮੂਹ ਸਟਾਫ ਹਾਜਰ ਸਨ।
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ
ਦਫਤਰ ਸਿਵਲ ਸਰਜਨ ਜਲੰਧਰ