ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਐਸ.ਐਸ. ਯੂਨਿਟ ਵਲੋਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੇ ਦਿਸ਼ਾ-ਨਿਰਦੇਸ਼ ਹੇਠ, ਕੈਂਪ ਇੰਚਾਰਜ ਪ੍ਰੋ. ਤਰਸੇਮ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਪਿੰਡ ਜੌਹਲਾਂ ਵਿਖੇ ਫਿਜਿਓਥਰੈਪੀ ਤੇ ਨਸ਼ਾ ਮੁਕਤੀ ਕੈਂਪ ਲਗਾਇਆ ਗਿਆ। ਇਸ ਮੌਕੇ ਪਿੰਡ ਜੌਹਲਾਂ ਦੀ ਸਰਪੰਚ ਸ੍ਰੀਮਤੀ ਸਵਿਤਾ, ਸ੍ਰੀ ਰੂਪ ਲਾਲ ਤੇ ਪ੍ਰੋ. ਤਰਸੇਮ ਸਿੰਘ ਨੇ ਨਸ਼ਾ ਮੁਕਤੀ ਰੈਲੀ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪ੍ਰੋ. ਤਰਸੇਮ ਸਿੰਘ ਨੇ ਦਸਿਆ ਕਿ ਅੱਜ ਦੇ ਫਿਜਿਓਥਰੈਪੀ ਕੈਂਪ ਵਿਚ 100 ਦੇ ਲਗਭਗ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਪਿੰਡ ਜੌਹਲਾਂ ਦੇ ਘਰ-ਘਰ ਜਾ ਕੇ ਲੋਕਾਂ ਨੂੰ ਵਾਤਾਵਰਨ, ਬੇਟੀ ਪੜਾਓ-ਬੇਟੀ ਬਚਾਓ ਅਤੇ ਨਸ਼ਿਆ ਪ੍ਰਤੀ ਵੱਡੇ ਪੱਧਰ ਤੇ ਜਾਗਰੂਕ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਪਿੰਡ ਜੌਹਲਾਂ ਦੇ ਘਰ-ਘਰ ਜਾ ਕੇ ਸਰਵੇ ਵੀ ਕੀਤਾ। ਇਸ ਮੌਕੇ ਪ੍ਰੋ. ਸਤਪਾਲ ਸਿੰਘ, ਡਾ. ਪ੍ਰਿਆਂਕ ਸ਼ਰਧਾ, ਡਾ. ਨਵਨੀਤ ਅਰੋੜਾ ਅਤੇ ਪ੍ਰੋ. ਮਨਜਿੰਦਰ ਸਿੰਘ ਜੌਹਲ ਵੀ ਕੈਂਪ ਵਿਚ ਸ਼ਾਮਲ ਸਨ।