ਜਲੰਧਰ, – ਆਦਮਪੁਰ ਅਰਪੋਰਟ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 1 ਘੰਟਾ 15 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 50 ਮਿੰਟ ਦੇਰੀ ਨਾਲ ਚੱਲੀ ਅਤੇ ਜਲੰਧਰ ਦੇ ਆਦਮਪੁਰ ਏਅਰਪੋਰਟ ‘ਤੇ 1 ਘੰਟਾ 5 ਮਿੰਟ ਦੇਰੀ ਨਾਲ ਪਹੁੰਚੀ।ਆਮ ਤੌਰ ‘ਤੇ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਏਅਰਪੋਰਟ ‘ਤੇ ਜਾਣ ਦਾ ਸਮਾਂ ਸਵੇਰੇ 11 ਵਜ ਕੇ 30 ਮਿੰਟ ਹੈ ਅਤੇ ਜਲੰਧਰ ਦੇ ਆਦਮਪੁਰ ਏਅਰਪੋਰਟ ਦੁਪਹਿਰ 12 ਵਜ ਕੇ 45 ਮਿੰਟ ‘ਤੇ ਪਹੁੰਚਦੀ ਹੈ। ਉੱਥੇ ਹੀ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਿਦੱਲੀ ਸਪਾਈਸ ਜੈੱਟ ਫਲਾਈਟ ਦੁਪਹਿਰ 1 ਵਜ ਕੇ 5 ਮਿੰਟ ‘ਤੇ ਉਡਾਣ ਭਰਦੀ ਹੈ ਅਤੇ ਉਹ ਸ਼ੁੱਕਰਵਾਰ ਨੂੰ ਜਲੰਧਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 1 ਘੰਟਾ 15 ਮਿੰਟ ਦੇਰੀ ਦੀ ਵਜ੍ਹਾ ਨਾਲ ਦੁਪਹਿਰ 2 ਵਜ ਕੇ 20 ਮਿੰਟ ‘ਤੇ ਚੱਲੀ ਅਤੇ ਉਹ 1 ਘੰਟਾ 10 ਮਿੰਟ ਦੇਰੀ ਨਾਲ ਦੁਪਹਿਰ 3 ਵਜ ਕੇ 20 ਮਿੰਟ ‘ਤੇ ਦਿੱਲੀ ਪਹੁੰਚੇਗੀ। ਸਪਾਈਸ ਜੈੱਟ ਫਲਾਈਟ ਜਲੰਧਰ ਤੋਂ ਦਿੱਲੀ ਲਈ ਦੁਪਹਿਰ 1 ਵਜ ਕੇ 5 ਮਿੰਟ ‘ਤੇ ਚੱਲਦੀ ਹੈ ਅਤੇ ਦੁਪਹਿਰ 2 ਵਜ ਕੇ 10 ਮਿੰਟ ‘ਤੇ ਦੱਲੀ ਪਹੁੰਚਦੀ ਹੈ।