ਜਲੰਧਰ : ਅੱਜ ਬੀ ਐੱਮ ਸੀ ਚੋਂਕ ਜਲੰਧਰ ਵਿਖੇ ਮੁਨੱਖੀ ਅਧਿਕਾਰ ਪ੍ਰੈਸ ਕਲੱਬ ਵਲੋਂ china ਪਤੰਗ ਡੋਰ ਦੇ ਵਿਰੁੱਧ ਅਤੇ ਪਤੰਗ ਬਾਜ਼ਾਂ ਤੇ ਦੁਕਾਨਦਾਰਾ ਨੂੰ ਸੇਧ ਦੇਣ ਲਈ ਇੱਕ ਮੈਸਜ ਦੇਣ ਲਈ ਪਿਆਰੇ ਪੰਛੀਆਂ ਦੇ ਮਖੌਦੇ ਲਗਾ ਕੇ ਤੜਫ ਰਹੇ ਮਰ ਰਹੇ ਪੰਛੀਆਂ ਵਾਂਗ ਪੇਸ਼ ਕਰਕੇ ਵੱਡਾ ਸੁਨੇਹਾ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੰਸਥਾ ਦੇ ਸਾਰੇ ਸਾਥੀਆਂ ਨੇ ਲੋਹੜੀ ਦੇ ਤਿਓਹਾਰ ਦੀ ਸਾਰੇ ਸਮਾਜ ਨੂੰ ਵਧਾਈ ਦੇਣ ਦੇ ਨਾਲ ਨਾਲ ਕਿਹਾ ਕਿ ਪਿਆਰੇ ਪੰਛੀ ਸਾਡੇ ਸਮਾਜ ਇੱਕ ਅਵਿਖੜਵਾ ਅੰਗ ਹਨ | ਇਸ ਮੌਕੇ ਕਮਲਦੀਪ ਸਿੰਘ , ਮੀਤ ਪ੍ਰਧਾਨ ਪੰਜਾਬ , ਮਨੋਜ ਅਰੋੜਾ , ਬਲਾਕ ਪ੍ਰਧਾਨ ਸ਼ਾਹਕੋਟ , ਰੂਪ ਲਾਲ ਸ਼ਰਮਾ , ਪ੍ਰਧਾਨ ਜਲੰਧਰ ਸ਼ਹਿਰੀ , ਹਸਨ ਸੋਨੀ , ਨਾਰਥ ਪ੍ਰਧਾਨ , ਹਰਜਿੰਦਰ ਸਿੰਘ ਮੋਨੀ ਇਸ ਤੋਂ ਇਲਾਵਾ ਬਹੁਤ ਸਾਰੇ ਸਾਥੀ ਹਾਜਰ ਸਨ | ਸੰਸਥਾ ਦੇ ਮੀਤ ਪ੍ਰਧਾਨ ਕਮਲਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਜਲੰਧਰ ਪੁਲਿਸ ਕਮਿਸ਼ਨਰ ਜਲੰਧਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਦੁਕਾਨਦਾਰ china ਡੋਰ ਵੇਚਦੇ ਹਨ ਉਹਨਾਂ ਤੇ ਸਖਤ ਕਾਨੂੰਨੀ ਧਾਰਾਵਾਂ ਲਗਾ ਕੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਸਜ਼ਾ ਦਿਤੀ ਜਾਵੇ ਕਿਉਂਕਿ ਸਿਰਫ ਪੰਛੀ ਹੀ ਨਹੀਂ ਸਗੋਂ ਆਮ ਲੋਕਾਂ ਨਾਲ ਵੀ ਬਹੁਤ ਸਾਰੇ china ਡੋਰ ਕਰਕੇ ਘਟਨਾਕ੍ਰਮ ਵਾਪਰ ਚੁਕੇ ਹਨ |