ਸੁਲਤਾਨਪੁਰ ਲੋਧੀ: ਨਜ਼ਦੀਕ ਬੂਸੋਵਾਲ ਰੋਡ ‘ਤੇ ਅੱਜ ਬੱਚਿਆਂ ਨਾਲ ਭਰੀ ਅਕਾਲ ਅਕੈਡਮੀ ਸਕੂਲ ਦੀ ਇੱਕ ਬੱਸ ਪਲਟ ਗਈ। ਹਾਦਸੇ ਵੇਲੇ ਬੱਸ ‘ਚ 40 ਤੋਂ ਵਧੇਰੇ ਬੱਚੇ ਸਵਾਰ ਸਨ, ਜਿਨ੍ਹਾਂ ‘ਚੋਂ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਸੰਘਣੀ ਧੁੰਦ ਕਾਰਨ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੂੰ ਬਚਾਉਣ ਦੇ ਚੱਕਰ ‘ਚ ਇਹ ਬੱਸ ਪਲਟ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਹਾਲਾਂਕਿ ਬੱਸ ਦੀ ਰਫ਼ਤਾਰ ਘੱਟ ਹੋਣ ਕਾਰਨ ਕਿਸੇ ਵੱਡੇ ਹਾਦਸੇ ਤੋਂ ਬਚਾਅ ਰਿਹਾ।